India

ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਵਾਪਰੀ ਅਜੀਬ ਘਟਨਾ,ਸੁਰੱਖਿਆ ਕਰਮਚਾਰੀਆ ਦੇ ਉੱਡੇ ਹੋਸ਼

A strange incident happened at the Chief Minister's residence, the security personnel lost their senses

ਰਾਜਸਥਾਨ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਇੱਕ ਅਜੀਬ ਘਟਨਾ ਵਾਪਰੀ ਹੈ। ਸੀਐਮ ਹਾਊਸ ਵਿੱਚ ਅਚਾਨਕ ਇੱਕ ਜ਼ਹਿਰੀਲਾ ਜੀਵ ਦਾਖਲ ਹੋ ਗਿਆ। ਸੀਐਮ ਹਾਊਸ ‘ਚ ਮੌਜੂਦ ਸੁਰੱਖਿਆ ਕਰਮਚਾਰੀ ਇਸ ਜੀਵ ਨੂੰ ਦੇਖ ਕੇ ਹੈਰਾਨ ਰਹਿ ਗਏ। ਇਹ ਜ਼ਹਿਰੀਲਾ ਜੀਵ ਸੀਐਮ ਹਾਊਸ ਦੀ ਮੁੱਖ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕਿਆ ਅਤੇ ਬਚਾਅ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਇਸ ਨੂੰ ਫੜ ਲਿਆ ਗਿਆ।ਜਾਣਕਾਰੀ ਮੁਤਾਬਕ ਸੀਐੱਮ ਹਾਊਸ ‘ਚ ਪਹਿਲਾਂ ਵੀ ਕਈ ਵਾਰ ਸੱਪ ਦੇਖੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਹਰ ਵਾਰ ਬਚਾ ਕੇ ਜੰਗਲਾਂ ‘ਚ ਛੱਡ ਦਿੱਤਾ ਜਾਂਦਾ ਹੈ। ਪਰ ਅੱਜ ਤੱਕ ਸੱਪ ਨੇ ਮੁੱਖ ਮੰਤਰੀ ਹਾਊਸ ਵਿੱਚ ਮੌਜੂਦ ਕਿਸੇ ਵੀ ਸੁਰੱਖਿਆ ਕਰਮਚਾਰੀ ਜਾਂ ਹੋਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ।

Back to top button