Punjab

ਮੁੱਖ ਮੰਤਰੀ ਮਾਨ ਦੀ ਗ਼ਲਤ ਖ਼ਬਰ ਲਗਾਉਣ ਵਾਲੇ ਮੀਡੀਆ ਚੈਨਲ ਦੇ 9 ਲੋਕਾਂ ਤੇ FIR ਦਰਜ

FIR registered against 9 people from media channel for spreading false news about Chief Minister Mann

FIR registered against 9 people from media channel for spreading false news about Chief Minister Mann

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸਰਕਾਰੀ ਹਾਲੀਕਾਪਟਰ ਦੇ ਗਲਤ ਇਸਤੇਮਾਲ ਦੀ ਫਰਜ਼ੀ ਖ਼ਬਰ ਫੈਲਾਉਣ ਲਈ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ 9 ਲੋਕਾਂ ਸਮੇਤ ਇੱਕ ਮੀਡੀਆ ਚੈਨਲ- ਲੋਕ ਆਵਾਜ਼ ਟੀਵੀ, ਤੇ ਐਫਆਈਆਰ ਦਰਜ ਕੀਤੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਲੁਧਿਆਣਾ ਚ ਐਫਆਈਰ ਦਰਜ ਕੀਤੀ ਗਈ ਹੈ। ਐਫਆਈਆਰ ਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਗਲਤ ਜਾਣਕਾਰੀ ਫੈਲਾਈ ਹੈ।

ਇਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਜਪਾਨ ਤੇ ਦੱਖਣੀ ਕੋਰੀਆ ਗਏ ਹੋਏ ਸਨ, ਉਸ ਸਮੇਂ ਉਨ੍ਹਾਂ ਦੇ ਹੈਲੀਕਾਪਟਰ ਦਾ ਇਸਤੇਮਾਲ ਕੋਈ ਹੋਰ ਕਰ ਰਿਹਾ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਉਡਾਣ ਦੀ ਟ੍ਰੈਕਿੰਗ ਦੀ ਗਲਤ ਜਾਣਕਾਰੀ ਦਿੱਤੀ ਸੀ। ਇਹ ਮਾਮਲਾ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਐਸਐਚਓ ਇੰਸਪੈਕਟਰ ਸਤਬੀਰ ਸਿੰਘ ਨੇ ਦਰਜ ਕਰਵਾਈ ਹੈ। ਇਹ ਐਫਆਈਆਰ 12 ਦਸੰਬਰ ਨੂੰ ਦਰਜ ਕੀਤੀ ਗਈ ਸੀ, ਪਰ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ ਸੀ, ਪਰ ਹੁਣ ਇਸ ਦੀ ਕਾਪੀ ਸਾਹਮਣੇ ਆਈ ਹੈ। ਜਿਨ੍ਹਾਂ ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਚ ਸਮਾਜ ਸੇਵੀ ਤੇ ਇੰਨਫਿਲੂਐਂਸਰ ਮਿੰਟੂ ਗੁਰਸਰੀਆ ਤੇ ਆਰਟੀਆਈ ਐਕਟੀਵਿਸਟ ਮਾਣਿਕ ਗੋਇਲ ਦਾ ਨਾਮ ਵੀ ਸ਼ਾਮਲ ਹੈ।

Back to top button