IndiaPoliticsPunjab

ਮੁੱਖ ਮੰਤਰੀ ਮਾਨ ਨਵੇਂ ਪਟਵਾਰੀ ਰੱਖਣ ਦਾ ਕੀਤਾ ਐਲਾਨ, ਬਾਇਉਮੀਟਰਿਕ ਨਾਲ ਲੱਗੇਗੀ ਪਟਵਾਰੀਆਂ ਦੀ ਹਾਜ਼ਰੀ, ਦੇਖੋ ਵੀਡੀਓ

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ ਅੱਜ ਕੁਝ ਹੋਰ ਅਹਿਮ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪਟਵਾਰੀ ਰੱਖੇ ਜਾਣਗੇ ਤੇ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਿਆ ਜਾਵੇਗਾ।ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸ਼ਿਕਾਇਤਾਂ ਮਿਲਣ ਰਹੀਆਂ ਹਨ ਕਿ ਕਈ ਪਟਵਾਰੀਆਂ ਨੇ ਅੱਗੋਂ ਪਟਵਾਰ ਦਾ ਕੰਮ ਕਰਨ ਲਈ ਬਹੁਤ ਘੱਟ ਤਨਖ਼ਾਹਾਂ ’ਤੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ ਅਤੇ ਆਪ ਇਹ ਲੋਕ ਪ੍ਰਾਈਵੇਟ ਧੰਦਾ ਕਰ ਰਹੇ ਹਨ ਅਤੇ ਦਫ਼ਤਰਾਂ ਵਿੱਚ ਹਾਜ਼ਰ ਨਹੀਂ ਹੁੰਦੇ।

ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ 741 ਅੰਡਰ ਟਰੇਨਿੰਗ ਪਟਵਾਰੀ ਜਿਨ੍ਹਾਂ ਦੀ ਟਰੇਨਿੰਗ 18 ਮਹੀਨਿਆਂ ਦੀ ਹੁੰਦੀ ਹੈ ਅਤੇ ਜਿਹੜੇ ਲਗਪਗ 15 ਮਹੀਨੇ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਫ਼ੀਲਡ ਵਿੱਚ ਉਤਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਟਵਾਰ ਦਾ ਟੈੱਸਟ ਪਾਸ ਕਰ ਚੁੱਕੇ 710 ਉਮੀਦਵਾਰਾਂ ਨੂੰ ਪਟਵਾਰੀ ਵਜੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਟਵਾਰੀਆਂ ਦੀਆਂ 586 ਪੋਸਟਾਂ ਹੋਰ ਕੱਢ ਰਹੀ ਹੈ ਜਿਸਦੇ ਪੇਪਰ ਲੈਣ ਉਪਰੰਤ ਭਰਤੀ ਕੀਤੀ ਜਾਵੇਗੀ। ਇਹ ਭਰਤੀ ਮੈਰਿਟ ਦੇ ਆਧਾਰ ’ਤੇ ਹੋਵੇਗੀ। ਇਸ ਦੇ ਨਾਲ ਹੀ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਹੀ ਭਰਨ ਦਾ ਭਰੋਸਾ ਦਿੱਤਾ।

 

ਬਾਇਉਮੀਟਰਿਕ ਨਾਲ ਲੱਗਿਆ ਕਰੇਗੀ ਪਟਵਾਰੀਆਂ ਦੀ ਹਾਜ਼ਰੀ

ਇਸ ਤੋਂ ਇਲਾਵਾ ਇੱਕ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਹਾਜ਼ਰੀ ਹੁਣ ‘ਬਾਇਉਮੀਟਰਿਕ’ ਕੀਤੀ ਜਾ ਰਹੀ ਹੈ ਭਾਵ ਉਨ੍ਹਾਂ ਨੂੰ ਦਫ਼ਤਰ ਵਿੱਚ ਆਉਣ ਵੇਲੇ ਅਤੇ ਜਾਣ ਵਾਲੇ ਆਪਣੇ ਅੰਗੂਠੇ ਨਾਲ ਮਸ਼ੀਨ ਰਾਹੀਂ ਹਾਜ਼ਰੀ ਲਾਉਣੀ ਪਵੇਗੀ।

One Comment

  1. Jan 12 (Reuters) – South Korea’s impeached president, Yoon Suk Yeol, will not attend the first hearing of the trial to determine whether he is removed him from office or reinstated, due to concerns about his safety, Yonhap News reported on Sunday, citing his lawyer.
    [url=https://kraken2trfqodidvlh4a37cpzfrhdlfldhve5nf7njhumwr7instad.info]kraken2trfqodidvlh4aa337cpzfrhdlfldhve5nf7njhumwr7instad[/url]
    “The officials in the Corruption Investigation Office (CIO) and the police are trying to execute illegal and invalid arrest warrants through illegal methods, raising concerns about personal safety and mishaps,” lawyer Yoon Kab-keun was quoted as saying.
    Advertisement · Scroll to continue
    kraken2trfqodidvlh4aa337cpzfrhdlfldhve5nf7njhumwr7instad
    https://kraken2trfqodidvlh4aa337cpzfrhdlfldhve5nf7instad.com

Leave a Reply

Your email address will not be published.

Back to top button