
ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 ‘ਚ ਆਪਣੇ ਗੀਤ ‘ਸੇਲਫਿਸ਼’ ਲਈ ਮਸ਼ਹੂਰ ਹੋਏ ਸਨ। ਪੀਐਨਬੀ ਰੌਕ ਨੇ ਆਪਣੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਪਾਈ ਸੀ, ਇਸ ਪੋਸਟ ਦੇ ਕੁਝ ਮਿੰਟ ਬਾਅਦ ਪੀਐਨਬੀ ਰੌਕ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਪੀਐਨਬੀ ਰੌਕ ਦਾ ਅਸਲੀ ਨਾਮ ਰਾਕਿਮ ਹਾਸ਼ਿਮ ਐਲਨ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਗ੍ਰਾਫਿਕ ਵੀਡੀਓਜ਼ ਵਿੱਚ ਸੁਰੱਖਿਆ ਅਤੇ ਕਰਮਚਾਰੀਆਂ ਨਾਲ ਘਿਰਿਆ ਪੀਐਨਬੀ ਰਾਕ ਖੂਨ ਨਾਲ ਲਥਪਥ ਦਿਖਾਈ ਦਿੱਤਾ। ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ PNB ਰੌਕ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਲਾਸ ਏਂਜਲਸ ਵਿੱਚ ਰੋਸਕੋ ਦੇ ਚਿਕਨ ਐਂਡ ਵੈਫਲਜ਼ ਰੈਸਟੋਰੈਂਟ ਵਿੱਚ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।