
JALANDHAR/ SS CHAHAL
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਹਵਨ ਕੁੰਢ ਵਿਚ ਆਹੂਤੀਆਂ ਪਾ ਕੇ ਮੰਤਰ ਉਚਾਰਣ ਨਾਲ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ। ਇਸ ਮੌਕੇ ਜਸਟਿਸ ਐੱਨਕੇ ਸੂਦ, ਸੇਠ ਕੁੰਦਨ ਲਾਲ ਅਗਰਵਾਲ, ਅਜੇ ਗੋਸਵਾਮੀ, ਸੁਧੀਰ ਸ਼ਰਮਾ, ਪਿੰ੍ਸੀਪਲ ਰਾਕੇਸ਼ ਸ਼ਰਮਾ, ਪਿੰ੍ਸੀਪਲ ਐੱਸਕੇ ਗੌਤਮ, ਪਿੰ੍ਸੀਪਲ ਰਵਿੰਦਰ ਸ਼ਰਮਾ, ਪਿੰ੍ਸੀਪਲ ਵਿਜੈ ਸ਼ਰਮਾ, ਵਾਸਦੇਵ ਸ਼ਰਮਾ ਤੇ ਆਰਕੇ ਚੌਧਰੀ ਹਾਜ਼ਰ ਸਨ। ਇਹ ਸਮਾਗਮ ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਦੀ ਬਿਲਡਿੰਗ ਵਿਚ ਕੀਤਾ ਗਿਆ ਜੋ ਕਿ ਨਵੇਂ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ।
ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਿਹਨਤ ਲਗਨ ਅਤੇ ਦਿ੍ੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਪੁਰਾਣੇ ਵਿਦਿਆਰਥੀਆਂ ਦੀ ਸਫਲਤਾ ਦਾ ਹਵਾਲਾ ਦੇ ਕੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀਆਂ ਪ੍ਰਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਅਤੇ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਹੀ ਵਿਦਿਆਰਥੀ ਸਫਲਤਾ ਦੇ ਉੱਚ ਸਿਖਰ ‘ਤੇ ਪਹੁੰਚਦਾ ਹੈ। ਜਸਟਿਸ ਐੱਨਕੇ ਸੂਦ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਨੇ ਮਿਹਨਤ ਕਰਕੇ ਉੱਚ ਕੋਟੀ ਦਾ ਇੰਜੀਨੀਅਰ ਬਣਨਾ ਹੈ ਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨਾ ਹੈ।