
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ 34 ਸਾਲ ਸੇਵਾਵਾਂ ਦੇਣ ਉਪਰੰਤ ਇਲੈਕਟਰਾਨਿਕਸ ਵਿਭਾਗ ਦੇ ਮੁਖੀ ਜੇਐੱੇਸ ਘੇੜਾ ਸੇਵਾਮੁਕਤ ਹੋ ਗਏ। ਇਸ ਮੌਕੇ ਸਮੁੱਚੇ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ‘ਚ ਪਿੰ੍ਸੀਪਲ ਡਾ. ਜਗਰੂਪ ਸਿੰਘ, ਮੁਖੀ ਵਿਭਾਗ ਤੇ ਹੋਰ ਸਟਾਫ ਮੈਂਬਰ ਸ਼ਾਮਲ ਹੋਏ। ਵਿਭਾਗ ਵੱਲੋਂ ਜੇਐੱਸ ਘੇੜਾ ਦੇ ਟੀਚਿੰਗ ਕਰੀਅਰ ਦੇ ਸਫ਼ਰ ਦੀ ਵੀਡਿਓ ਫਿਲਮ ਵਿਖਾਈ ਗਈ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਜੇਐੱਸ ਘੇੜਾ ਦੀ ਸੇਵਾਮੁਕਤੀ ਮੌਕੇ ਦੱਸਿਆ ਕਿ ਉਨ੍ਹਾਂ ਦੀਆ ਅਣਥੱਕ ਸੇਵਾਵਾਂ ਬਦਲੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਿੰ੍ਸੀਪਲ ਨੇ ਉਨ੍ਹਾਂ ਨੂੰ ਕਾਲਜ ਵੱਲੋਂ ਤੋਹਫ਼ਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵੱਖ-ਵੱਖ ਵਿਭਾਗਾਂ ਦੇ ਸਟਾਫ਼ ਵੱਲੋਂ ਵੀ ਜੇਐੱਸ ਘੇੜਾ ਨੂੰ ਸਨਮਾਨਿਤ ਕੀਤਾ ਗਿਆ। ਹੀਰਾ ਮਹਾਜਨ ਤੇ ਦੇਵਿਕਾ ਨੇ ਗੀਤ ਸੁਣਾਏ। ਕਾਲਜ ਵਿਭਾਗ ਮੁਖੀਆ ਨੇ ਵੀ ਉਨ੍ਹਾਂ ਦੇ ਅਣਛੂਹੇ ਪਹਿਲੂਆਂ ‘ਤੇ ਚਾਨਣਾ ਪਾਇਆ। ਜੇਐੱਸ ਘੇੜਾ ਨੇ ਕਾਲਜ ਨੂੰ 21000 ਰੁਪਏ ਵਿਦਿਆਰਥੀਆਂ ਦੀ ਭਲਾਈ ਲਈ ਭੇਟ ਕੀਤੇ।