IndiaPunjab

ਹਾਕੀ ਟੀਮ ਨੀਲੀਆਂ ਪੱਗਾਂ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ , ਓਲੰਪਿਕ ਮੈਡਲ ਜੇਤੂ ਸਿੰਘ ਨੇ ਠੁਕਰਾਈ ਸਰਕਾਰੀ ਨੌਕਰੀ

The hockey team that came with the medal bowed down at Sri Darbar Sahib wearing blue turbans

ਮੈਡਲ ਲੈ ਕੇ ਆਈ ਹਾਕੀ ਟੀਮ ਨੀਲੀਆਂ ਪੱਗਾਂ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

ਜਲੰਧਰ / M. S. ਚਾਹਲ

ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਭਾਰਤੀ ਖਿਡਾਰੀਆਂ ਦਾ ਢੋਲ-ਧਮਾਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਉਪਰੰਤ ਟੀਮ ਸਿੱਧਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੂੰਚੀ। ਖਿਡਾਰੀਆਂ ਨੇ ਨੀਲੀਆਂ ਦਸਤਾਰਾਂ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਥੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ।

 ਅੱਜ ਅੰਮ੍ਰਿਤਸਰ ਵਿਖੇ ਵਰ੍ਹਦੇ ਮੀਂਹ ‘ਚ ਪੰਜਾਬ ਦੇ ਸ਼ੇਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸਨ। ਜਿਥੇ ਉਹਨਾਂ ਦੇ ਚਾਹੁਣ ਵਾਲਿਆਂ, ਪਰਿਵਾਰਿਕ ਮੈਂਬਰਾਂ ਅਤੇ ਨਾਲ ਹੀ ਮੰਤਰੀਆਂ ਨੇ ਵੀ ਭਾਰਤੀ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ।

ਮੈਡਲ ਜੇਤੂ ਖਿਡਾਰੀਆਂ ਦਾ ਜਲੰਧਰ ਪੁੱਜਣ ‘ਤੇ ਭਰਵਾਂ ਸਵਾਗਤ

ਕਾਂਸੇ ਦਾ ਮੈਡਲ (Bronze Medal) ਜਿੱਤਣ ਵਾਲੇ ਜਲੰਧਰ ਦੇ ਹਾਕੀ ਖਿਡਾਰੀਆਂ ਦਾ ਐਤਵਾਰ ਨੂੰ ਹਾਕੀ ਪੰਜਾਬ ਦੇ ਅਹੁਦੇਦਾਰਾਂ, ਪਿੰਡ ਵਾਸੀਆਂ ਤੇ ਹਾਕੀ ਪ੍ਰੇਮੀਆਂ ਨੇ ਭਰਵਾਂ ਸਵਾਗਤ ਕੀਤਾ।

ਓਲੰਪਿਕ ਜੇਤੂ ਹਾਕੀ ਖਿਡਾਰੀਆਂ (Hockey Players) ‘ਚ ਜਲੰਧਰ ਦੇ ਉਪ ਕਪਤਾਨ ਹਾਰਦਿਕ ਸਿੰਘ ਖੁਸਰੋਪੁਰ (Hardik Singh Khusropur), ਮਨਪ੍ਰੀਤ ਸਿੰਘ (Manpreet Singh), ਮਨਦੀਪ ਸਿੰਘ ਮਿੱਠਾਪੁਰ (Mandeep Singh Mithapur) ਤੇ ਸੁਖਜੀਤ ਸਿੰਘ ਧੰਨੋਵਾਲੀ (Sukhjit Singh Dhannowali) ਸ਼ਾਮਲ ਹਨ, ਜਿਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

 ਓਲੰਪਿਕ ਮੈਡਲ ਜੇਤੂ ਸਰਬਜੋਤ ਸਿੰਘ ਨੇ ਠੁਕਰਾਈ ਸਰਕਾਰੀ ਨੌਕਰੀ

ਸਰਬਜੋਤ ਸਿੰਘ ਨੂੰ ਓਲੰਪਿਕ 2024 (Olympics 2024) ਵਿਚ ਕਾਂਸੀ ਦਾ ਤਗਮਾ (bronze medal) ਜਿੱਤਣ ਤੋਂ ਬਾਅਦ ਡਿਪਟੀ ਡਾਇਰੈਕਟਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ 22 ਸਾਲਾ ਸਰਬਜੋਤ ਸਿੰਘ ਨੇ ਇਸ ਪੇਸ਼ਕਸ਼ ਨਾਲੋਂ ਆਪਣੀ ਨਿਸ਼ਾਨੇਬਾਜ਼ੀ ਦੀ ਤਿਆਰੀ ਨੂੰ ਜ਼ਿਆਦਾ ਮਹੱਤਵ ਦਿੱਤਾ ਅਤੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

 ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਠੁਕਰਾਈ

 

ਦਰਅਸਲ, ਓਲੰਪਿਕ 2024 ‘ਚ ਕਾਂਸੀ ਦਾ ਤਗ਼ਮਾ ਜਿੱਤਣ (winning the bronze medal) ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਸਰਬਜੋਤ ਨੇ ਕਿਹਾ ਕਿ ਮੈਂ ਪਹਿਲਾਂ ਆਪਣੀ ਸ਼ੂਟਿੰਗ ‘ਤੇ ਕੰਮ ਕਰਨਾ ਚਾਹੁੰਦਾ ਹਾਂ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਉਸ ‘ਤੇ ਚੰਗੀ ਨੌਕਰੀ ਲੈਣ ਲਈ ਦਬਾਅ ਪਾਇਆ ਸੀ, ਪਰ ਉਸ ਨੇ ਆਪਣੀ ਖੇਡ ਪ੍ਰਤੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਉਸ ਨੇ ਅੱਗੇ ਕਿਹਾ ਕਿ ਮੇਰਾ ਪਰਿਵਾਰ ਵੀ ਮੈਨੂੰ ਚੰਗੀ ਨੌਕਰੀ ਕਰਨ ਲਈ ਕਹਿ ਰਿਹਾ ਸੀ, ਪਰ ਮੈਂ ਸ਼ੂਟਿੰਗ ਕਰਨਾ ਚਾਹੁੰਦਾ ਹਾਂ, ਮੈਂ ਆਪਣੇ ਕੁਝ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ, ਇਸ ਲਈ ਮੈਂ ਫਿਲਹਾਲ ਨੌਕਰੀ ਨਹੀਂ ਕਰ ਸਕਦਾ।

Back to top button