Jalandhar
ਮੋਟਰਸਾਇਕਲ ਤੇ ਕਿਰਪਾਨਾਂ ਲੈ ਕੇ ਆਏ ਬਦਮਾਸ਼ਾਂ ਨੇ ਨਸ਼ਾ ਛੁਡਾਊ ਕੇਂਦਰ ‘ਚ ਦਵਾਈ ਲੈਣ ਆਏ ਮੁੰਡੇ ਦੀ ਕੀਤੀ ਵੱਢਟੁੱਕ
ਜਲੰਧਰ ਦੀ ਭਈਆ ਮੰਡੀ ਵਿਚ ਬਣੇ ਨਸ਼ਾ ਛੁਡਾਊ ਕੇਂਦਰ ਵਿਚ ਅੱਜ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦੋਂ ਨਸ਼ਾ ਛੁਡਾਊ ਕੇਂਦਰ ਵਿਚ ਦਵਾਈ ਲੈਣ ਆਏ ਕੁਝ ਨੌਜਵਾਨਾਂ ਦਾ ਲਾਈਨ ਵਿਚ ਲੱਗਣ ਨੂੰ ਲੈ ਕਿ ਵਿਵਾਦ ਹੋ ਗਿਆ। ਅਗਲੇ ਦਿਨ ਉਕਤ ਨੌਜਵਾਨ ਨਸ਼ਾ ਕਰਕੇ ਉਕਤ ਨਸ਼ਾ ਛੁਡਾਊ ਕੇਂਦਰ ਵਿਚ ਆ ਗਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਬਾਬੂ ਲਾਭ ਸਿੰਘ ਨਗਰ ਦੇ ਰਹਿਣ ਵਾਲੇ ਸੰਨੀ ਨਾਂ ਦੇ ਨੌਜਵਾਨ ਉਤੇ ਕਿਰਪਾਨਾਂ ਨਾਲ ਵਾਰ ਕਰ ਦਿੱਤਾ।
ਇਸ ਮਾਮਲੇ ਵਿਚ ਸੰਨੀ ਨਾਂ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜੋ ਜ਼ੇਰੇ ਇਲਾਜ ਹੈ। ਸੰਨੀ ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਕਰਿਜ਼ਮਾ ਮੋਟਰਸਾਈਕਲ ਉਤੇ ਆਏ ਸਨ। ਉਨ੍ਹਾਂ ਵਿਚੋਂ ਦੋ ਨੌਜਵਾਨ ਤਾਂ ਉਹ ਸਨ, ਜੋ ਨਸ਼ਾ ਛੁਡਾਊ ਕੇਂਦਰ ਵਿਚੋਂ ਦਵਾਈ ਲੈਣ ਆਉਂਦੇ ਸਨ ਤੇ ਇਕ ਬਾਹਰਲਾ ਮੁੰਡਾ ਸੀ।
ਇਨ੍ਹਾਂ ਨੇ ਕਰਿਜ਼ਮਾ ਮੋਟਰਸਾਈਕਲ ਤੇ ਦੋਵੇਂ ਪਾਸੇ ਫਿਲਮੀ ਸਟਾਈਲ ਵਿਚ ਤਲਵਾਰਾਂ ਟੰਗੀਆਂ ਸਨ, ਜਿਨ੍ਹਾਂ ਨੇ ਕਥਿਤ ਤੌਰ ਉਤੇ ਨਸ਼ਾ ਵੀ ਕੀਤਾ ਹੋਇਆ ਲੱਗਦਾ ਸੀ। ਇਨ੍ਹਾਂ ਨੇ ਸੰਨੀ ਦੀ ਧੌਣ ਤੇ ਕਿਰਪਾਨਾਂ ਮਾਰੀਆਂ