IndiaJalandhar

ਮੋਦੀ ਰੈਲੀ ਸਮੇਂ ਜਲੰਧਰ ‘ਚ ਨਜ਼ਰਬੰਦ ਕੀਤੇ ਕਿਸਾਨ ਦੇ ਘਰ ਪੁੱਜੇ ਚੰਨੀ, APP ਸਰਕਾਰ ਤੇ ਕੀਤੇ ਤਿੱਖੇ ਹਮਲੇ, ਦੇਖੋ ਵੀਡੀਓ

Channi reached the house of a detained farmer in Jalandhar during the Modi rally, sharp attacks on the APP government, watch the video

ਫਿਲੌਰ/ ਚਾਹਲ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋ ਨਜ਼ਰਬੰਦ ਕੀਤੇ ਗਏ ਕਿਸਾਨ ਯੂਨੀਅਨ ਦੇ ਨੇਤਾ ਦੇ ਘਰ ਪੁੱਜ ਗਏ ਤੇ ਉੱਨਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਰਵੱਈਏ ਦੀ ਨਿੰਦਾ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ।
ਗੋਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਨੂੰ ਲੈ ਕੇ ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।ਚਰਨਜੀਤ ਸਿੰਘ ਚੰਨੀ ਆਪਣਾ ਚੋਣ ਪ੍ਰਚਾਰ ਛੱਡ ਕੇ ਫਿਲੌਰ ਹਲਕੇ ਦੇ ਪਿੰਡ ਅਕਲਪੁਰ ਵਿਚ ਨਜ਼ਰਬੰਦ ਕੀਤੇ ਕਿਸਾਨ ਆਗੂ ਪਰਮਜੀਤ ਸਿੰਘ ਦੇ ਘਰ ਪਹੁੰਚ ਗਏ।ਜਿੱਥੇ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਉਸਦੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਲਗਾਇਆ ਹੋਇਆ ਹੈ ਤੇ ਉਸਨੂੰ ਥਾਣੇ ਲਿਜਾਣ ਬਾਰੇ ਕਿਹਾ ਜਾ ਰਿਹਾ ਹੈ ਜਦ ਕਿ ਘਰ ਦੇ ਵਿੱਚ ਉਸਦੀ ਬਜ਼ੁਰਗ ਮਾਤਾ ਕਾਫੀ ਬਿਮਾਰ ਹੈ।ਉੱਨਾਂ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ਗੀ ਜਾਹਿਰ ਕੀਤੀ।ਜਦ ਕਿ ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ
ਕਿਸਾਨ ਤੇ ਮੁਲਾਜ਼ਮ ਆਗੂਆਂ ਨੂੰ ਸਰਕਾਰ ਨੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਕੇ ਕਿਸਾਨਾਂ ਤੇ ਮੁਲਾਜ਼ਮਾਂ ਨਾਲ ਧੱਕਾ ਕਰ ਰਿਹਾ ਹੈ।ਸ.ਚੰਨੀ ਨੇ ਕਿਹਾ ਕਿ ਜੇਕਰ ਕੇਂਦਰੀ ਸੁਰੱਖਿਆ ਬਲ ਅਜਿਹੀ ਕਾਰਵਾਈ ਕਰਦੇ ਤਾਂ ਮੰਨਿਆ ਜਾ ਸਕਦਾ ਸੀ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਤੇ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀ ਹੈ ਪਰ ਇੱਥੇ ਤਾਂ  ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੁਆਰਾ ਹੀ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।ਉੱਨਾਂ ਕਿਹਾ ਕਿ ਜਲੰਧਰ ਤੋ 50 ਕਿਲੋਮੀਟਰ ਦੂਰ ਵੀ ਕਿਸਾਨਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਟਾ ਸਿੱਕਾ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਸਦਾ ਕਿਸਾਨਾਂ ਨਾਲ ਕੀ ਵੈਰ ਹੈ।ਉੱਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਕਹਿਣ ਤੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ।ਉੱਨਾਂ ਕਿਹਾ ਕਿ ਜਿੱਥੇ ਵੀ ਭਗਵੰਤ ਮਾਨ ਜਾਂਦੇ ਹਨ ਉੱਥੇ ਭਾਰੀ ਪੁਲਿਸ ਫੋਰਸ ਲੱਗ ਜਾਂਦੀ ਹੈ ਜਦ ਕਿ ਹੁਣ ਜੇਕਰ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਣ ਆ ਰਹੇ ਹਨ ਤਾਂ ਲੋਕਾਂ ਨੂੰ ਘਰਾਂ ਚ ਨਜ਼ਰਬੰਦ ਕਿਉਂ ਕੀਤਾ ਹੋਇਆ ਹੈ।ਸ.ਚੰਨੀ ਨੇ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ।

Back to top button