
ਕੇਂਦਰ ਸਰਕਾਰ ਨੇ ਕਣਕ ਤੇ ਝੋਨੇ ਦੀ ਖਰੀਦ ਨੂੰ ਲੈ ਕੇ ਦਿਹਾਤੀ ਵਿਕਾਸ ਫੰਡ (RDF) ਬੰਦ ਕਰਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਹੈ। ਸਾਲ 2023-24 ਦੀ ਕਣਕ ਖਰੀਦ ਲਈ ਜਾਰੀ ਕੀਤੀ ਪ੍ਰੋਵਿਜ਼ਨਲ ਕਾਸਟ ਸ਼ੀਟ ਵਿੱਚ ਇਸ ਵਾਰ ਦਿਹਾੀਤ ਵਿਕਾਸ ਫੰਡ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਜਦਕਿ ਮੰਡੀ ਫੀਸ ਨੂੰ ਵੀ ਤਿੰਨ ਫੀਸਦੀ ਤੋਂ ਘੱਟ ਕਰਕੇ ਦੋ ਫੀਸਦੀ ਕਰ ਦਿੱਤਾ ਗਿਆ ਹੈ। ਇਹੀ ਨਹੀਂ, ਆੜ੍ਹਤੀਆਂ ਦਾ ਕਮਿਸ਼ਨ ਜੋ ਇਸ ਤੋਂ ਪਹਿਲਾਂ 2.5 ਫੀਸਦੀ ਮਿਲਦਾ ਸੀ, ਨੂੰ ਹੁਣ 46 ਰੁਪਏ ‘ਤੇ ਸੀਮਤ ਕਰ ਦਿੱਤਾ ਗਿਆ ਹੈ, ਯਾਨੀ ਆੜ੍ਹਤੀਆਂ ਨੂੰ ਪ੍ਰਤੀ ਕੁਇੰਟਲ ਅੱਠ ਰੁਪਏ ਦਾ ਇਸ ਵਾਰ ਨੁਕਸਾਨ ਹੋਣਾ ਤੈਅ ਹੈ।