IndiaPunjab

ਪੰਜਾਬ ‘ਚ ਕੱਲ ਕਿੰਨੇ ਘੰਟਿਆਂ ਦਾ ਹੋਵੇਗਾ ਬਲੈਕਆਊਟ ? ਵੱਜਣਗੇ ਜੰਗ ਦੇ ਸਾਇਰਨ, ਐਡਵਾਇਜਰੀ ਜਾਰੀ

Mock drill: How many hours will there be a blackout in Punjab?

ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੱਲ੍ਹ ਯਾਨੀ ਬੁੱਧਵਾਰ ਨੂੰ ਆਯੋਜਿਤ ਕੀਤੀ ਜਾਵੇਗੀ। ਪੰਜਾਬ ਵਿੱਚ ਕੁੱਲ 20 ਜ਼ਿਲ੍ਹੇ ਸੂਚੀਬੱਧ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਸੂਚੀ ਜਾਰੀ ਕੀਤੀ ਗਈ ਹੈ।

ਇਸ ਮੌਕ ਡਰਿੱਲ ਵਿੱਚ ਪੁਲਿਸ, ਐਸਡੀਆਰਐਫ ਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾਵੇਗੀ ਤੇ ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਕੇਂਦਰ ਸਰਕਾਰ ਵੱਲੋਂ ਇਹ ਪਹਿਲੀ ਵਾਰ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਬਲੈਕਆਊਟ ਲਈ ਵੱਖ-ਵੱਖ ਸਮੇਂ ਨਿਰਧਾਰਤ ਕੀਤੇ ਗਏ ਹਨ। ਅੰਮ੍ਰਿਤਸਰ ਵਿੱਚ ਬਲੈਕਆਊਟ ਲਈ ਰਾਤ 10 ਵਜੇ ਦਾ ਸਮਾਂ ਚੁਣਿਆ ਗਿਆ ਹੈ, ਜਦੋਂ ਕਿ ਕਈ ਜ਼ਿਲ੍ਹਿਆਂ ਵਿੱਚ ਇਹ ਸ਼ਾਮ 7 ਵਜੇ ਹੋਵੇਗਾ। ਅੰਮ੍ਰਿਤਸਰ ਵਿੱਚ ਬਲੈਕਆਊਟ ਦਾ ਸਮਾਂ ਸਿਰਫ਼ 10 ਮਿੰਟ ਰੱਖਿਆ ਗਿਆ ਹੈ। ਇਸ ਸਮੇਂ ਦੌਰਾਨ ਸਾਇਰਨ ਵੱਜੇਗਾ ਅਤੇ ਸਾਰਿਆਂ ਨੂੰ ਪੂਰੀ ਤਰ੍ਹਾਂ ਬਲੈਕਆਊਟ ਕਰਨਾ ਪਵੇਗਾ।

ਮਾਹਿਰਾਂ ਦਾ ਮੰਨਣਾ ਹੈ ਕਿ ਜੇ ਰਾਤ ਨੂੰ ਹਵਾਈ ਹਮਲੇ ਦੌਰਾਨ ਬਲੈਕਆਊਟ ਹੋ ਜਾਂਦਾ ਹੈ, ਤਾਂ ਪਾਇਲਟ ਜਹਾਜ਼ ਦੀ ਗਤੀ ਤੋਂ ਆਬਾਦੀ ਦੀ ਸਥਿਤੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ।

ਕੱਲ੍ਹ, ਬੁੱਧਵਾਰ, ਪੰਜਾਬ ਵਿੱਚ ਸਿਰਫ਼ ਬਲੈਕਆਊਟ ਤੱਕ ਸੀਮਤ ਨਹੀਂ ਰਹਿਣ ਵਾਲਾ। ਇਸ ਸਮੇਂ ਦੌਰਾਨ ਕਈ ਥਾਵਾਂ ‘ਤੇ ਹਮਲੇ ਜਾਂ ਅੱਤਵਾਦੀ ਹਮਲੇ ਦੌਰਾਨ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਦੀ ਰਿਹਰਸਲ ਵੀ ਹੋਵੇਗੀ। ਇਸ ਦੌਰਾਨ ਹੂਟਰ ਵੱਜੇਗਾ ਅਤੇ ਸਾਰੇ ਵਿਭਾਗ ਸਰਗਰਮ ਹੋ ਜਾਣਗੇ। 

ਪੰਜਾਬ ਦੇ ਇੰਨ੍ਹਾਂ ਜ਼ਿਲ੍ਹਿਆਂ ‘ਚ ਚਲਣਗੇ ਮਾਕਡ੍ਰਿਲ ਸਾਇਰਲ  (mock drill list of cities)

  1. ਅੰਮ੍ਰਿਤਸਰ
  2. ਬਠਿੰਡਾ
  3. ਫਿਰੋਜ਼ਪੁਰ
  4. ਗੁਰਦਾਸਪੁਰ
  5. ਹੁਸ਼ਿਆਰਪੁਰ
  6. ਜਲੰਧਰ
  7. ਲੁਧਿਆਣਾ
  8. ਪਟਿਆਲਾ
  9. ਬਰਨਾਲਾ
  10. ਭਾਖੜਾ ਨੰਗਲ
  11. ਹਲਵਾਰਾ
  12. ਕੋਠਕਪੁਰ
  13. ਬਟਾਲਾ
  14. ਮੋਹਾਲੀ
  15. ਅਬੋਹਰ
  16. ਫਰੀਦਪੁਰ
  17. ਰੋਪੜ
  18. ਸੰਗਰੂਰ

 

ਭਲਕੇ ਹੋਣ ਵਾਲੀ ਮੌਕ ਡਰਿੱਲ ਲਈ ਪ੍ਰਸ਼ਾਸਨ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ। ਮੌਕ ਡਰਿੱਲ ਦਾ ਸਮਾਂ ਰਾਤ 9.00 ਵਜੇ ਤੋਂ 9.300 ਵਜੇ ਤੱਕ ਬਲੈਕ ਆਊਟ ਡਰਿੱਲ ਕੀਤੀ ਜਾਂਦੀ ਹੈ।

Back to top button