ਚੰਨੀ ਨੇ ਭਗਵੰਤ ਮਾਨ ਦੇ ਦੋਸ਼ਾਂ ਨੂੰ ਨਕਾਰਿਆ- ਕਿਹਾ ਚੱਲੋ ਦਰਬਾਰ ਸਾਹਿਬ, ਚੁੱਕਦੇ ਆਂ ਸਹੁੰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ ਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਭਗਵੰਤ ਮਾਨ ਨੇ ਇਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਵੇਂ ਚਰਨਜੀਤ ਸਿੰਘ ਚੰਨੀ ਨੇ ਇਕ ਕ੍ਰਿਕਟਰ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਸੀ। ਸੀਐੱਮ ਮਾਨ ਨੇ ਕਿਹਾ ਕਿ ਕਿੱਸਾ ਉਦੋਂ ਦਾ ਹੈ ਜਦੋਂ ਚੰਨੀ ਕ੍ਰਿਕਟ ਮੈਚ ਦੇਖਣ ਲਈ ਧਰਮਸ਼ਾਲਾ ਗਏ ਸਨ। ਉਸ ਦਿਨ ਇਕ ਖਿਡਾਰੀ ਉਨ੍ਹਾਂ ਨੂੰ ਮਿਲਿਆ ਸੀ।
ਖਿਡਾਰੀ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਗਿਆ ਸੀ। ਉਸ ਨੂੰ ਨੌਕਰੀ ਦੇਣ ਦੀ ਗੱਲ ਵੀ ਹੋ ਗਈ ਸੀ ਪਰ ਫਿਰ ਕਾਂਗਰਸ ਨੇ ਸੂਬੇ ਦੀ ਕਮਾਨ ਬਦਲ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਸੀਐੱਮ ਬਣ ਗਏ। ਖਿਡਾਰੀ ਦੀ ਗੱਲ ਸੁਣਨ ਦੇ ਬਾਅਦ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ।
CM ਮਾਨ ਨੇ ਦੱਸਿਆ ਕਿ ਜਦੋਂ ਖਿਡਾਰੀ ਚੰਨੀ ਦੇ ਭਾਣਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਕੰਮ ਹੋ ਜਾਵੇਗਾ ਪਰ ਦੋ ਲੱਗਣਗੇ ਜਿਸ ‘ਤੇ ਖਿਡਾਰੀ ਨੇ ਸੋਚਿਆ 2 ਲੱਖ ਰੁਪਏ ਲੱਗਣਗੇ। ਖਿਡਾਰੀ 2 ਲੱਖ ਰੁਪੇ ਲੈ ਕੇ ਚੰਨੀ ਦੇ ਭਾਣਜੇ ਕੋਲ ਪਹੁੰਚਿਆ ਪਰ ਚੰਨੀ ਦੇ ਭਾਣਜੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਕਿਉਂਕਿ ਭਾਣਜੇ ਨੇ ਕਿਹਾ ਕਿ ਦੋ ਦਾ ਮਤਲਬ ਦੋ ਕਰੋੜ ਹੁੰਦਾ ਹੈ।