
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਲੈ ਕੇ ਅਫਵਾਹ ਫੈਲਾਈ ਜਾ ਰਹੀ ਹੈ। ਸੋਸ਼ਲ ਮੀਡਿਆ ‘ਤੇ ਇਕ ਚਿਠੀ ਵਾਇਰਲ ਹੋ ਰਹੀ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਸਰਕਾਰ ਤੋਂ ਆਪਣੀ ਸਰਕਾਰੀ ਕੋਠੀ ਲਈ 5 ਸਟਾਰ ਵਰਗੀ ਸਹੂਲਤਾਂ ਮੰਗੀਆਂ ਹਨ। ਅਨਮੋਲ ਗਗਨ ਨੇ ਕੋਠੀ ਵਿਚ ਜਿੱਥੇ ਮਾਸਟਰ ਬੈੱਡ ਰੂਮ ਤਿਆਰ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਇਸ ਵਿਚ ਸਵੀਮਿੰਗ ਪੂਲ ਬਣਾਉਣ ਲਈ ਵੀ ਆਖਿਆ ਹੈ। ਇਸ ਦੀ ਬਕਾਇਦਾ ਅਨਮੋਲ ਗਗਨ ਮਾਨ ਵਲੋਂ ਹਸਤਾਖਰ ਕੀਤੀ ਇਕ ਸੂਚੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਜਿਸ ਵਿਚ ਉਨ੍ਹਾਂ ਨੇ ਆਪਣੀ ਕੋਠੀ ਨੂੰ ਆਲੀਸ਼ਾਨ ਬਣਾਉਣ ਲਈ ਕੁੱਲ 34 ਮੰਗਾਂ ਕੀਤੀਆਂ ਹਨ।
ਹਾਲਾਂਕਿ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਲੈਟਰ ਫੇਕ ਹੈ ਤੇ ਅਨਮੋਲ ਗਗਨ ਮਾਨ ਵੱਲੋਂ ਅਜਿਹੀ ਕੋਈ ਚਿੱਠੀ ਮਾਨ ਸਰਕਾਰ ਨੂੰ ਨਹੀਂ ਭੇਜੀ ਗਈ ਹੈ।