PoliticsPunjab

ਮੰਤਰੀ ਅਨੁਰਾਗ ਠਾਕੁਰ ਚੋਣ ਪ੍ਰੋਗਰਾਮ ’ਚੋਂ ਸਮਾਂ ਕੱਢ ਕੇ ਹੰਸ ਰਾਜ ਸਟੇਡੀਅਮ ਚ ਖੇਡੇ ਬੈਡਮਿੰਟਨ

ਕੇਂਦਰੀ ਖੇਡ, ਯੁਵਾ ਮਾਮਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਰੁੱਝੇ ਚੋਣ ਪ੍ਰੋਗਰਾਮ ’ਚੋਂ ਸਮਾਂ ਕੱਢ ਕੇ ਰਾਏਜ਼ਾਦਾ ਹੰਸ ਰਾਜ ਬੈਡਮਿੰਟਨ ਸਟੇਡੀਅਮ ਦਾ ਦੌਰਾ ਕੀਤਾ। ਡਿਸਟਿ੍ਰਕਟ ਬੈਡਮਿੰਟਨ ਐਸ਼ੋਸ਼ਿਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਮੰਤਰੀ ਨਾਲ ਇਕ ਘੰਟਾ ਸਟੇਡੀਅਮ ’ਚ ਗੁਜ਼ਾਰਿਆ। ਜ਼ਿਕਰਯੋਗ ਹੈ ਕਿ ਅਨੁਰਾਗ ਠਾਕੁਰ ਪਿਛਲੇ ਛੇ ਦਹਾਕਿਆਂ ਤੋਂ ਹੰਸ ਰਾਜ ਬੈਡਮਿੰਟਨ ਸਟੇਡੀਅਮ ਦਾ ਦੌਰਾ ਕਰਨ ਵਾਲੇ ਪਹਿਲੇ ਕੇਂਦਰੀ ਮੰਤਰੀ ਹਨ। ਦੌਰੇ ਦੌਰਾਨ ਅਨੁਰਾਗ ਠਾਕੁਰ ਨੇ ਖਿਡਾਰਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਆਂਗਨ ਕੈਫੇ, ਯੋਗ ਅਤੇ ਐਰੋਬਿਕ ਸੈਂਟਰ, ਸਪੋਰਟਸ ਸ਼ਾਪ ਦਾ ਵੀ ਦੌਰਾ ਕੀਤਾ। ਪਿਛਲੇ ਦਿਨੀਂ ਅਪਗ੍ਰੇਡ ਕੀਤੇ ਗਏ ਇੰਫਰਾਸਟਰਕਚਰ ਨੂੰ ਦੇਖਣ ਤੋਂ ਬਾਅਦ ਅਨੁਰਾਗ ਠਾਕੁਰ ਨੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਡੀਬੀਏ ਦੀ ਪੂਰੀ ਅੰਤਰਿਮ ਕਮੇਟੀ ਨੂੰ ਸਟੇਡਿਅਮ ਦੇ ਵਿਕਾਸ ਲਈ ਵਧਾਈ ਦਿੱਤੀ। ਖਿਡਾਰੀਆਂ ਲਈ ਸਭ ਤੋਂ ਉਤਸ਼ਾਹ ਵਾਲੀ ਗੱਲ ਇਹ ਸੀ ਕਿ ਅਨੁਰਾਗ ਕੁਝ ਸਮਾਂ ਉਨ੍ਹਾਂ ਨਾਲ ਖੇਡੇ ਵੀ। ਮੰਤਰੀ ਨੇ ਕਿਹਾ ਕਿ ਸਟੇਡੀਅਮ ਦੇ ਅਗਲੇ ਦੌਰੇ ਦੌਰਾਨ ਮੈਂ ਬੈਡਮਿੰਟਨ ਕਿੱਟ ਨਾਲ ਆਵਾਂਗਾ ਅਤੇ ਖਿਡਾਰਿਆਂ ਨਾਲ ਫਿਰ ਖੇਡਾਂਗਾ। ਅਨੁਰਾਗ ਠਾਕੁਰ ਦੇ ਇਸ ਵਤੀਰੇ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ।

Leave a Reply

Your email address will not be published.

Back to top button