
ਮੱਥਾ ਟੇਕਨ ਖੁਰਾਲਗੜ੍ਹ ਜਾ ਰਹੇ ਸ਼ਰਧਾਲੂ, ਟਰੈਕਟਰ-ਟਰਾਲੀ ਪਲਟਿਆ : 3 ਦੀ ਮੌਤ; 11 ਜ਼ਖਮੀ
ਹੁਸ਼ਿਆਰਪੁਰ ‘ਚ ਵਾਪਰੇ ਦਰਦਨਾਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਖੁਰਾਲਗੜ੍ਹ ਗੜ੍ਹਸ਼ੰਕਰ ਰੋਡ ‘ਤੇ ਪਿੰਡ ਗੜ੍ਹੀ ਮਾਨਸੋਵਾਲ ਨੇੜੇ ਲੁਧਿਆਣਾ ਤੋਂ ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਟੋਏ ‘ਚ ਪਲਟ ਗਈ। ਜਿਸ ਕਾਰਨ ਟਰਾਲੀ ‘ਚ ਸਵਾਰ 3 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਗੁਰਬਚਨ ਸਿੰਘ, ਹਰੀ ਪੁੱਤਰ ਦਾਸ ਰਾਮ ਅਤੇ ਬਾਬਾ ਸਦਾ ਸਿੰਘ ਵਜੋਂ ਹੋਈ ਹੈ। ਤਿੰਨੋਂ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਹਾਦਸੇ ‘ਚ 11 ਸ਼ਰਧਾਲੂ ਵੀ ਗੰਭੀਰ ਜ਼ਖਮੀ ਹੋ ਗਏ ਹਨ।