PunjabReligious

ਯੂਨੀਫਾਰਮ ਸਿਵਲ ਕੋਡ ਦਾ ਸਿੱਖਾਂ ‘ਤੇ ਕੀ ਅਸਰ ਹੋਵੇਗਾ ?

ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਸਿੱਖ ਭਾਈਚਾਰਾ ਹਮੇਸ਼ਾ ਤੋਂ ਇਹੀ ਮੰਗ ਕਰਦਾ ਆ ਰਿਹਾ ਹੈ ਕਿ ਸਾਡੇ ਉੱਤੇ ਹਿੰਦੂ ਕਾਨੂੰਨ ਨਹੀਂ ਲਾਗੂ ਹੋਣੇ ਚਾਹੀਦੇ। ਉਹ ਕਹਿੰਦੇ ਹਨ, “ਸਿੱਖਾਂ ਨੂੰ ਇਹ ਖ਼ਦਸ਼ਾ ਹੈ ਕਿ ਉਨ੍ਹਾਂ ਉੱਤੇ ਪਹਿਲਾਂ ਹੀ ਹਿੰਦੂ ਕਾਨੂੰਨ ਲਾਗੂ ਹਨ ਪਰ ਆਪਣੇ ਅਲੱਗ ਕਾਨੂੰਨਾਂ ਕਾਰਨ ਇੱਕ ਉਮੀਦ ਤਾਂ ਹੈ। ਜੇ ਇਹ ਨਵਾਂ ਕੋਡ ਲਾਗੂ ਹੋ ਗਿਆ ਤਾਂ ਸਾਡੀਆਂ ਇਨ੍ਹਾਂ ਪੁਰਾਣੀਆਂ ਮੰਗਾਂ ਦਾ ਕੀ ਬਣੇਗਾ।”

ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ‘ਸਿੱਖਾਂ ਦਾ ਵਿਆਹ ਅਨੰਦ ਮੈਰਿਜ ਐਕਟ ਮੁਤਾਬਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਸੀਂ ਲਾਵਾਂ ਲੈਂਦੇ ਹਾਂ। ਪਰ ਹਿੰਦੂਆਂ ਦੇ ਰੀਤੀ-ਰਿਵਾਜ ਅਲੱਗ ਹਨ, ਇਹ ਸਮਾਨ ਕਿਵੇਂ ਹੋ ਸਕਦੇ ਹਨ।’

 

  ਸਿੱਖਾਂ ਵਿੱਚ ਤਲਾਕ ਲਈ ਹਿੰਦੂ ਮੈਰਿਜ ਐਕਟ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਇਸ ਐਕਟ ਵਿੱਚ ਵੀ ਤਲਾਕ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਵਿਆਹ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੋਵੇ।

ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਅੱਗੇ ਕਹਿੰਦੇ ਹਨ ਕਿ ਸਿੱਖ ਧਰਮ ਵਿੱਚ ਤਲਾਕ ਦੀ ਪਰੰਪਰਾ ਨਹੀਂ ਹੈ।

ਉਹ ਕਹਿੰਦੇ ਹਨ, “ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਡਾ ਰਿਸ਼ਤਾ ਕਦੇ ਨਾ ਟੁੱਟੇ। ਪਰ ਹੁਣ ਫ਼ਿਲਹਾਲ ਤਾਂ ਕਿਉਂਕਿ ਹਿੰਦੂ ਕਾਨੂੰਨ ਲਾਗੂ ਹਨ ਤੇ ਅਸੀਂ ਉਸ ਦੇ ਮੁਤਾਬਕ ਹੀ ਚਲਦੇ ਹਾਂ।”

ਉਹ ਇਹ ਵੀ ਕਹਿੰਦੇ ਹਨ ਕਿ ਇਸੇ ਤਰੀਕੇ ਨਾਲ ਕੁਝ ਜਾਤਾਂ ਦੇ ਆਪਣੇ ਰਿਵਾਜ ਹਨ ਤੇ ਉਹ ਆਪਣੇ ਮਾਮੇ ਜਾਂ ਮਾਸੀ ਦੇ ਬੱਚਿਆਂ ਨਾਲ ਵਿਆਹ ਕਰ ਸਕਦੇ ਹਨ। ਹਿੰਦੂਆਂ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ।

 

 

ਗੁਰਦਰਸ਼ਨ ਸਿੰਘ ਢਿੱਲੋਂ ਦੱਸਦੇ ਹਨ ਕਿ “ਕਈ ਜਾਤਾਂ ਵਿੱਚ ਧੀਆਂ ਨੂੰ ਅਚੱਲ ਜਾਇਦਾਦ ਜਿਵੇਂ ਕਿ ਜ਼ਮੀਨ ਦੇਣ ਦੀ ਰਵਾਇਤ ਨਹੀਂ ਹੈ, ਹਾਲਾਂਕਿ ਚੱਲ ਜਾਇਦਾਦ ਜਿਵੇਂ ਸੋਨਾ-ਚਾਂਦੀ ਮਾਪੇ ਧੀਆਂ-ਪੁੱਤਾਂ ਨੂੰ ਦਿੰਦੇ ਹਨ।’ ਹੁਣ ਕਈ ਧਰਮ ਇਸ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਵੱਡਾ ਬੇਟਾ ਜਾਇਦਾਦ ਦਾ ਹੱਕਦਾਰ ਹੁੰਦਾ ਹੈ। ਹਾਲਾਂਕਿ ਨਿਯਮਾਂ ‘ਚ ਕਿੰਨਾ ਬਦਲਾਅ ਹੋਵੇਗਾ, ਇਸ ਦਾ ਖ਼ੁਲਾਸਾ ਯੂਸੀਸੀ ਲਾਗੂ ਹੋਣ ਤੋਂ ਬਾਅਦ ਹੀ ਹੋਵੇਗਾ।

 

 

Leave a Reply

Your email address will not be published.

Back to top button