ਹੁਸ਼ਿਆਰਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਹਾਦਸੇ ਦੀ ਘਟਨਾ ਸਾਹਮਣੇ ਆਈ, ਜਿਸ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ‘ਤੇ ਪੈਂਦੇ ਪਿੰਡ ਖੁੰਡਾ ਵਿੱਚ ਸਟੋਨ ਕਰੱਸ਼ਰ ਦੇ ਸਾਮਾਨ ਨਾਲ ਭਰਿਆ ਇੱਕ ਟਰੱਕ ਕੰਧ ਤੋੜ ਕੇ ਘਰ ਅੰਦਰ ਵੜ ਗਿਆ। ਇਸ ਹਾਦਸੇ ‘ਚ ਘਰ ਦੀ ਰਸੋਈ ‘ਚ ਬੈਠ ਕੇ ਖਾਣਾ ਖਾ ਰਹੇ 4 ਲੋਕਾਂ ‘ਚੋਂ 3 ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਵਿਜੇ ਕੁਮਾਰ ਵਾਸੀ ਪਿੰਡ ਖੁੰਡਾ ਨੇ ਦੱਸਿਆ ਕਿ ਉਸ ਦਾ ਘਰ ਖੁੰਡਾ ਨਹਿਰ ਵਾਲੀ ਸੜਕ ਦੇ ਕੰਢੇ ਸਥਿਤ ਹੈ। 1 ਫਰਵਰੀ ਦੀ ਰਾਤ ਕਰੀਬ 8 ਵਜੇ ਉਸ ਦੀ ਮਾਤਾ ਸਵਰਨ ਕੌਰ (70), ਭਰਾ ਵਰਿੰਦਰ ਕੁਮਾਰ (42), ਰਾਜ ਕੁਮਾਰੀ (32) ਪਤਨੀ ਵਰਿੰਦਰ ਕੁਮਾਰ ਅਤੇ ਭੈਣ ਪਰਮਜੀਤ ਕੌਰ ਪਤਨੀ ਰਾਜੀਵ ਕੁਮਾਰ ਵਾਸੀ ਪਿੰਡ ਰੱਕੜੀ ਥਾਣਾ ਤਲਵਾੜਾ ਖਾਣਾ ਬਣਾ ਕੇ ਰਸੋਈ ਵਿੱਚ ਬੈਠੇ ਖਾ ਰਹੇ ਸਨ।