ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਹੈ ਕਿ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰੰਬਧ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਚੱਢਾ ਨੇ ਰਾਜ ਸਭਾ ਚੋਣ ਮੌਕੇ ਭਰੇ ਫਾਰਮ ਵਿਚ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ, ਜਦ ਕਿ ਹੁਣ ਵਿਆਹ ਲਈ ਬੁੱਕ ਕੀਤੇ ਹੋਟਲਾਂ ਦਾ ਕਿਰਾਇਆ ਹੀ ਕਈ ਕਰੋੜ ਰੁਪਏ ਹੈ। ਸ੍ਰੀ ਬਾਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਏ ਕਿ ਵਿਆਹ ਵਿੱਚ ਜਿਥੇ ਪੰਜਾਬ ਸਰਕਾਰ ਦੇ ਅਧਿਕਾਰੀ ਪ੍ਰਬੰਧਕ ਸਨ, ਉਥੇ ਪੰਜਾਬ ਪੁਲੀਸ ਦੇ ਸੈਂਕੜੇ ਮੁਲਾਜ਼ਮ ਸੁਰੱਖਿਆ ਛੱਤਰੀ ਵਜੋਂ ਤਾਇਨਾਤ ਕੀਤੇ ਗਏ। ਸ੍ਰੀ ਬਾਦਲ ਅੱਜ ਇਥੇ ਸੰਨੀ ਐਨਕਲੇਵ ਵਿੱਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।