ਰਾਜਾ ਵੜਿੰਗ ਨੇ ਨਕਦੋਰ ਦੇ ਪਿੰਡ ਵਡਾਲਾ ‘ਚ ਪ੍ਰੋ. ਕਰਮਜੀਤ ਚੌਧਰੀ ਲਈ ਮੰਗੀਆਂ ਵੋਟਾਂ
ਕਾਂਗਰਸ ਪਾਰਟੀ 9 ਵਿਧਾਨ ਸਭਾ ਸੀਟਾਂ ਸਮੇਤ ਜਲੰਧਰ ਲੋਕ ਸਭਾ ਜਿੱਤ ਕੇ ਨਵਾਂ ਰਿਕਾਰਡ ਪੈਦਾ ਕਰੇਗੀ : ਰਾਜਾ ਵੜਿੰਗ
ਜਲੰਧਰ, 29 ਅਪ੍ਰੈਲ (SS Chahal) : ਅੱਜ ਜਲੰਧਰ ਲੋਕ ਸਭਾ ਜਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਅਮਰਜੀਤ ਸਿੰਘ ਕੈਲੇ ਸਰਪੰਚ ਵੱਲੋਂ ਹਲਕਾ ਨਕੋਦਰ ਦੇ ਪਿੰਡ ਵਡਾਲਾ ‘ਚ ਮੀਟਿੰਗ ਦਾ ਆਯੋਜਨ ਕੀਤਾ, ਜਿਸ ‘ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸੀਨਿਅਰ ਆਗੂ ਚੋਣ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਵੱਖ-ਵੱਖ ਆਗੂ ਹਾਜਰ ਰਹੇ। ਪਿੰਡ ਵਡਾਲਾ ‘ਚ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਅਸੀਂ ਦੁਆਬੇ ਵਾਲਿਆਂ ਖਾਸਕਰ ਜਲੰਧਰ ਲੋਕ ਸਭਾ ਦੇ ਵੋਟਰਾਂ ਦੇ ਧੰਨਵਾਦੀ ਹਾਂ ਜਿਹਨਾ ਨੇ ਵਿਧਾਨ ਸਭਾ ਚੋਣ ‘ਚ 9 ਵਿਚੋਂ 5 ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਜਿਤਾਏ ਤੇ ਜਿਹੜੇ ਹਾਰੇ ਵੀ ਹਨ ਉਹ ਵੀ ਬਹੁਤ ਥੋੜ੍ਹੇ ਅੰਤਰ ਨਾਲ ਹਾਰੇ ਸਨ, ਭਾਵੇੰ ਕਿ ਆਮ ਆਦਮੀ ਪਾਰਟੀ ਨੇ ਚੋਣਾਂ ‘ਚ ਹਵਾਈ ਕਿਲੇ ਉਸਾਰੇ ਪਰ ਦੁਆਬੇ ਵਾਲਿਆਂ ਨੇ ਕਾਂਗਰਸ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ਼ ਕਾਇਮ ਰੱਖਿਆ ਤੇ ਹੁਣ ਜਦੋਂ ਜਲੰਧਰ ਜਿਮਨੀ ਚੋਣ ਹੋ ਰਹੀ ਹੈ ਤਾਂ ਵੋਟਰਾਂ ਦਾ ਉਤਸ਼ਾਹ ਤੇ ਮੀਟਿੰਗਾਂ ‘ਚ ਵੱਡੇ ਇਕੱਠ ਦੱਸ ਰਹੇ ਹਨ ਕਿ ਜਲੰਧਰ ਵਾਲੇ ਵਿਧਾਨ ਸਭਾ ਸਮੇੰ ਦੀ ਰਹਿੰਦੀ ਕਸਰ ਵੀ ਕੱਢਣਗੇ ਤੇ ਕਾਂਗਰਸ ਪਾਰਟੀ ਲੋਕ ਸਭਾ ਜਲੰਧਰ ਅਧੀਨ 9 ਵਿਧਾਨ ਸਭਾ ਸੀਟਾਂ ‘ਤੇ ਜਿੱਤ ਹਾਸਿਲ ਕਰਕੇ ਨਵਾਂ ਰਿਕਾਰਡ ਪੈਦਾ ਕਰੇਗੀ। ਉਹਨਾ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹਨਾ ਵੱਲੋਂ ਚੋਣਾਂ ਸਮੇਂ ਸੂਬੇ ‘ਚ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਅੱਜ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਕਿੱਥੇ ਹੈ ਦਲਿਤ ਉੱਪ ਮੁੱਖ ਮੰਤਰੀ ? ਦੂਜੇ ਕਾਂਗਰਸ ਪਾਰਟੀ ਨੇ ਕੋਈ ਵਾਅਦਾ ਨਹੀੰ ਕੀਤਾ ਤੇ ਨਾ ਹੀ ਪਾਰਟੀ ਧਰਮ-ਜਾਤੀ ਦੇ ਨਾਮ ‘ਤੇ ਰਾਜਨੀਤੀ ਕਰਦੀ ਹੈ ਪਰ ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਦੇ ਪੋਤੇ ਮਹਾਰਾਜੇ ਨੂੰ ਲਾਹ ਕੇ ਇੱਕ ਗਰੀਬ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ, ਜਿਸ ਨੇ ਲੋਕ ਭਲਾਈ ਦੇ ਕੀਤੇ ਕੰਮਾਂ ‘ਚ ਝੰਡੇ ਗੱਡ ਦਿੱਤੇ। ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਕਾਂਗਰਸ ਨੂੰ ਵੋਟਾਂ ਕੇ ਕਰਮਜੀਤ ਕੌਰ ਚੌਧਰੀ ਨੂੰ ਜੇਤੂ ਬਣਾਓ ਕਿਉਂਕਿ ਇਹ ਲੜਾਈ ਸਿਆਸੀ ਲੜਾਈ ਨਾ ਹੋ ਕੇ ਪੰਜਾਬ ਦੀ ਤਕਦੀਰ ਬਦਲਣ ਦੀ ਲੜਾਈ ਹੈ ਲਈ ਪੰਜਾਬ ਦੇ ਭਵਿੱਖ ਲਈ ਕਾਂਗਰਸ ਦਾ ਜਿੱਤਣਾ ਬੇਹੱਦ ਲਾਜਮੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰਤਾਪ ਸਿੰਘ ਅਜਨਾਲਾ ਸਾਬਕਾ ਵਿਧਾਇਕ, ਰਘਵੀਰ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਅਜੇ ਗੌਰੀ ਸਰਪੰਚ, ਨਿਰਮਲ ਨਿੰਮਾ ਗਾਖਲ, ਜੋਰਾਵਰ, ਸੰਜੂ ਅਰੋੜਾ, ਬੇਬੀ ਠਾਕੁਰ, ਮੀਨੂੰ ਬੱਗਾ, ਗੁਰਮੁੱਖ ਸਿੰਘ, ਜੱਸੀ ਬਲਾਕ ਪ੍ਰਧਾਨ, ਆਸ਼ਾ, ਕੁਲਦੀਪ ਕੌਰ, ਮਨਦੀਪ ਕੌਰ, ਨੀਲਮ ਰਾਣੀ, ਰਣਜੀਤ ਕੌਰ ਰਾਣੀ, ਲਵੀ ਸਾਹਿਲ, ਕੁਲਦੀਪ ਗਾਖਲ ਆਦਿ ਹਾਜਰ ਸਨ।