
ਕਈ ਵਾਰ ਨਾਮ ਗਲਤ ਹੁੰਦਾ ਹੈ ਅਤੇ ਕਈ ਵਾਰ ਪਤਾ ਸਹੀ ਨਹੀਂ ਹੁੰਦਾ। ਪਰ ਇਸ ਵਾਰ ਇੱਕ ਵਿਅਕਤੀ ਦੇ ਰਾਸ਼ਨ ਕਾਰਡ ਵਿੱਚ ਅਜਿਹੀ ਗਲਤੀ ਹੋ ਗਈ ਕਿ ਉਹ ਆਪਾ ਗੁਆ ਬੈਠਾ। ਇਸ ਮਾਮਲੇ ਬਾਰੇ ਜਾਣ ਕੇ ਤੁਸੀਂ ਵੀ ਆਪਣਾ ਸਿਰ ਫੜਨ ਲਈ ਮਜਬੂਰ ਹੋ ਜਾਓਗੇ।
ਇਸ ਵੀਡੀਓ ‘ਚ ਇੱਕ ਵਿਅਕਤੀ ਨੂੰ ਕੁੱਤੇ ਵਾਂਗ ਭੌਂਕਦੇ ਦੇਖਿਆ ਜਾ ਸਕਦਾ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕੋਈ ਵਿਅਕਤੀ ਸੜਕ ‘ਤੇ ਅਜਿਹੀ ਹਰਕਤ ਕਿਉਂ ਕਰੇਗਾ। ਇਹ ਮਾਮਲਾ ਥੋੜ੍ਹਾ ਵੱਖਰਾ ਹੈ। ਇਸ ਦੇ ਪਿੱਛੇ ਦਾ ਕਾਰਨ ਜਾਣਨ ਤੋਂ ਪਹਿਲਾਂ ਤੁਸੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵਾਇਰਲ ਵੀਡੀਓ ਨੂੰ ਵੀ ਜ਼ਰੂਰ ਦੇਖੋ।
ਦਰਅਸਲ, ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਰਾਸ਼ਨ ਕਾਰਡ ‘ਚ ਗਲਤ ਨਾਂ ਛਾਪਿਆ ਗਿਆ ਹੈ। ਤੁਸੀਂ ਵੀ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਵਿਅਕਤੀ ਦਾ ਨਾਂ ਦੱਤਾ ਸੀ ਪਰ ਗਲਤੀ ਨਾਲ ਉਸ ਦੀ ਥਾਂ ਕੁੱਤਾ ਲਿਖ ਦਿੱਤਾ ਗਿਆ। ਲਫ਼ਜ਼ ‘ਦ’ ਦੀ ਥਾਂ ‘ਕ’ ਆਉਣ ਨਾਲ ਅਰਥਾਂ ਦਾ ਵਿਗਾੜ ਹੋ ਗਿਆ ਹੈ। ਇਹੀ ਕਾਰਨ ਸੀ ਕਿ ਉਹ ਵਿਅਕਤੀ ਗੁੱਸੇ ‘ਚ ਆ ਗਿਆ ਅਤੇ ਅਧਿਕਾਰੀਆਂ ਦੇ ਸਾਹਮਣੇ ਕੁੱਤਿਆਂ ਵਾਂਗ ਭੌਂਕਣ ਲੱਗਾ।
ਸਿਰਫ 46 ਸੈਕਿੰਡ ਦੇ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਵਿਅਕਤੀ ਦੀ ਹਾਲਤ ਦੇਖ ਕੇ ਕੁਝ ਲੋਕ ਹੱਸਦੇ ਵੀ ਨਜ਼ਰ ਆਏ ਜਦਕਿ ਕੁਝ ਨੇ ਇਸ ਗਲਤੀ ਲਈ ਸਬੰਧਤ ਅਧਿਕਾਰੀਆਂ ਤੋਂ ਮੁਆਫੀ ਮੰਗਣ ਦੀ ਗੱਲ ਕਹੀ।