Punjab

ਇੱਕ ਲੱਖ ਰਿਸ਼ਵਤ ਲੈਣ ਦੇ ਦੋਸ਼ ‘ਚ ਮਹਿਲਾ SHO ਅਮਨਜੋਤ ਕੌਰ ਸੰਧੂ ਸਸਪੈਂਡ

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇੱਕ ਮਹਿਲਾ SHO ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਫਤਰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਸਾਈਬਰ ਕਰਾਈਮ ਐਸ.ਏ.ਐਸ. ਨਗਰ ਪੰਜਾਬ ਤੋਂ ਇੱਕ ਪੱਤਰ ਇੰਸਪੈਕਟਰ ਅਮਨਜੋਤ ਕੌਰ (ਮੌਜੂਦਾ ਮੁੱਖ ਅਫਸਰ ਥਾਣਾ ਸਰਾਭਾ ਨਗਰ ਲੁਧਿਆਣਾ ) ਦੇ ਖਿਲਾਫ ਥਾਣਾ ਸਟੇਟ ਸਾਈਬਰ ਕਰਾਈਮ ਵਿੱਚ ਤਾਇਨਾਤੀ ਸਮੇਂ ਇੱਕ ਦਰਖਾਸਤ ਦੀ ਪੜਤਾਲ ਦੌਰਾਨ ਦਰਖਾਸਤੀ ਪਾਸੋਂ ਰਿਸਵਤ ਲੈਣ ਦੇ ਗੰਭੀਰ ਦੋਸ਼ਾਂ ਸਬੰਧੀ ਮੌਸੂਲ ਹੋਏ ਪੱਤਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਮਨਦੀਪ ਸਿੰਘ ਸਿੱਧੂ, IPS ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਨਜੋਤ ਕੌਰ ਨੂੰ ਮੁਅੱਤਲ ਕੀਤਾ ਗਿਆ। ਇਸ ਅਧਿਕਾਰੀ ਦੀ ਤਾਇਨਾਤੀ ਨੂੰ 4 ਤੋਂ 5 ਦਿਨ ਹੀ ਹੋਏ ਸਨ। ਇਹ ਵੀ ਖਬਰ ਹੈ ਕਿ ਮਹਿਲਾ ਅਧਿਕਾਰੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਸਿਫ਼ਾਰਿਸ਼ ‘ਤੇ ਇੱਥੇ ਤਾਇਨਾਤ ਸੀ।

ਉਸ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਪਾਸ ਕੀਤੇ। ਜਿਸਦੀ ਵਿਭਾਗੀ ਕਾਰਵਾਈ ਸ਼੍ਰੀ ਤੁਸ਼ਾਰ ਗੁਪਤਾ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 4 ਲੁਧਿਆਣਾ ਕਰ ਰਹੇ ਹਨ।

One Comment

  1. Explore the ranked best online casinos of 2025. Compare bonuses, game selections, and trustworthiness of top platforms for secure and rewarding gameplaycasino.

Leave a Reply

Your email address will not be published.

Back to top button