

ਨਵੰਬਰ ਮਹੀਨੇ ਦਾ ਅੱਧਾ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਠੰਡ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ। ਅਗਲੇ ਮਹੀਨੇ ਤੋਂ ਧੁੰਦ ਵੀ ਪੈਣੀ ਸ਼ੁਰੂ ਹੋ ਜਾਵੇਗੀ। ਦਸੰਬਰ ਵਿੱਚ ਡੂੰਘੀ ਠੰਢ ਦੇ ਡਰ ਕਾਰਨ ਉੱਤਰੀ ਰੇਲਵੇ ਨੇ ਦਸੰਬਰ ਤੋਂ ਫਰਵਰੀ 2024 ਤੱਕ 3 ਮਹੀਨਿਆਂ ਲਈ ਦੇਸ਼ ਦੇ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ 62 ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

