
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹਾਈ ਵੋਲਟੇਜ ਡਰਾਮਾ ਹੋਇਆ। ਇੱਥੇ 15 ਸਾਲ ਦੀ ਇਕ ਲੜਕੀ ਹਾਈਟੈਂਸ਼ਨ ਤਾਰਾਂ ਉੱਪਰ ਫੁੱਟ ਓਵਰਬ੍ਰਿਜ ਨਾਲ ਲਟਕ ਗਈ। ਇਹ ਦੇਖ ਕੇ ਸਟੇਸ਼ਨ ‘ਤੇ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਲੜਕੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਕਦੇ ਉਹ ਇਕ ਕਿਨਾਰੇ ਤੇ ਕਦੇ ਦੂਜੇ ਕਿਨਾਰੇ ‘ਤੇ ਜਾ ਕੇ ਲਟਕਦੀ ਰਹੀ।
ਕਰੀਬ ਇਕ ਘੰਟੇ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਤੇ ਕਿਸੇ ਤਰ੍ਹਾਂ ਉਸ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ