India

ਰੇਹੜੀ ਵਾਲੇ ਨੇ ਮਜਦੂਰ ਤੋਂ ਛੋਲੇ-ਭਟੂਰਿਆਂ ਦਾ ਲਿਆ ਵੱਧ ਰੇਟ, ਮਜਦੂਰ ਨੇ ਕੀਤੀ DC ਨੂੰ ਸ਼ਿਕਾਇਤ

The person complained to the DC about the increase in the price of a plate of chhole bhature

ਇੱਕ ਵਿਅਕਤੀ ਨੇ ਛੋਲੇ ਭਟੂਰੇ ਦੀ ਥਾਲੀ ਦੀ ਕੀਮਤ ਵਿੱਚ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਇਲਜ਼ਾਮ ਹੈ ਕਿ ਪਹਿਲਾਂ ਇੱਕ ਪਲੇਟ ਦੀ ਕੀਮਤ 20 ਰੁਪਏ ਸੀ। ਰੇਹੜੀ ਵਾਲਿਆਂ ਨੇ ਪਲੇਟ ਦੇ ਰੇਟ ਵਿੱਚ 10 ਤੋਂ 30 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਰੇਟ ਨੂੰ ਮੁੜ ਵਧਾਕੇ 40 ਰੁਪਏ ਕਰ ਦਿੱਤਾ ਹੈ। ਸ਼ਿਕਾਇਤਕਰਤਾ ਨੇ ਵੱਧ ਵਸੂਲੀ ਦਾ ਇਲਜ਼ਾਮ ਲਗਾਉਂਦਿਆਂ ਰੇਹੜੀ ਵਾਲੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਧਿਕਾਰੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਸ਼ਿਕਾਇਤਕਰਤਾ ਬਿੰਦਰ ਸਿੰਘ ਨੇ ਦੱਸਿਆ ਕਿ ਉਹ 16 ਅਪਰੈਲ ਨੂੰ ਕੰਮ ਤੇ ਗਿਆ ਸੀ। ਗਰਮੀ ਕਾਰਨ ਉਸ ਦੀ ਦਾਲ ਖਰਾਬ ਹੋ ਗਈ। ਇਸ ਲਈ ਉਹ ਸੰਗਰੂਰ ਦੇ ਕੋਲਾ ਪਾਰਕ ਦੇ ਪਿੱਛੇ ਸਥਿਤ ਚੋਲੇ ਭਟੂਰੇ ਦੀ ਰੇਹੜੀ ‘ਤੇ ਗਿਆ। ਭਟੂਰੇ ਖਾਣ ਤੋਂ ਬਾਅਦ ਰੇਹੜੀ ਵਾਲੇ ਨੇ ਉਸ ਕੋਲੋਂ 40 ਰੁਪਏ ਮੰਗੇ। ਉਸ ਦੀ ਜੇਬ ਵਿੱਚ ਸਿਰਫ਼ 50 ਰੁਪਏ ਸਨ

Back to top button