
ਵਿਜੀਲੈਂਸ ਟੀਮ ਦੇ ਇਕ ਸਬ-ਇੰਸਪੈਕਟਰ ਨੂੰ 4000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਸਬ-ਇੰਸਪੈਕਟਰ ਮਹਿੰਦਰ ਪਾਲ ਵਜੋਂ ਹੋਈ ਹੈ। ਉਹ ਸੈਕਟਰ-3 ਪੁਲਿਸ ਚੌਕੀ ਵਿਚ ਤਾਇਨਾਤ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਇਕ ਮਾਮਲੇ ਨੂੰ ਸੁਲਝਾਉਣ ‘ਤੇ ਪੀੜਤ ਪੱਖ ਤੋਂ 4,000 ਰੁਪਏ ਰਿਸ਼ਵਤ ਲੈ ਰਿਹਾ ਸੀ। ਵਿਜੀਲੈਂਸ ਟੀਮ ਨੂੰ ਦੇਖ ਕੇ ਉਹ ਰਿਸ਼ਵਤ ਦੇ ਪੈਸੇ ਨੂੰ ਆਪਣੇ ਮੂੰਹ ਵਿਚ ਨਿਗਲਣ ਲੱਗ ਪਿਆ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਦੇ ਮੂੰਹ ਵਿਚੋਂ ਬਹੁਤ ਮੁਸ਼ੱਕਤ ਦੇ ਬਾਅਦ ਰਿਸ਼ਵਤ ਦੇ ਪੈਸੇ ਕੱਢ ਲਏ।