
ਬਠਿੰਡਾ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਆਪਣੀ ਭੈਣ ਤੋਂ ਗੁੱਸੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਖੌਫਨਾਕ ਕਦਮ ਚੁੱਕਿਆ। ਭੈਣ ਦੇ ਘਰ ਜਾ ਕੇ ਉਸ ਦੇ ਸਹੁਰੇ ਵਾਲਿਆਂ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਭੈਣ ਨੂੰ ਗੋਲੀ ਮਾਰ ਦਿੱਤੀ। ਔਰਤ ਨੇ ਚਾਰ ਸਾਲ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ।
ਇਸ ਕਾਰਨ ਵਿਆਹੁਤਾ ਦੇ ਭਰਾਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਔਰਤ ਨੂੰ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ਼ਨੀਵਾਰ ਦੁਪਹਿਰ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪੀੜਤਾ ਦੇ ਪਤੀ ਦੇ ਬਿਆਨਾਂ ‘ਤੇ ਕੁੱਲ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।