Jalandhar

ਲਾਂਬੜ੍ਹੇ ‘ਚ ਨਸ਼ਾ ਸੇਵਨ ਕਰਦੇ 2 ਵਿਅਕਤੀ ਚੜੇ ਹੱਥੇ

ਨਸ਼ਾ ਸੇਵਨ ਕਰਦੇ ਦੋ ਵਿਅਕਤੀ ਚੜੇ ਹੱਥੇ
 ਗੁਰਪ੍ਰੀਤ, ਲਾਂਬੜਾ
 ਪੁਲਿਸ ਥਾਣਾ ਲਾਬੜਾ ਵੱਲੋਂ ਦੋ ਵਿਅਕਤੀਆਂ ਨੂੰ ਨਸ਼ਾ ਕਰਦੇ ਕਾਬੂ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਥਾਣਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਪੁਲਿਸ ਟੀਮ ਇਸ ਜਤਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸਤ ਤੇ ਚੈਕਿੰਗ ਦੇ ਸੰਬੰਧ ਵਿੱਚ ਪਿੰਡ ਹੁਸੈਨਪੁਰ ਤੋਂ ਕਲਿਆਣਪੁਰ ਨੂੰ ਜਾ ਰਹੇ ਸਨ ਜਦ ਪੁਲਿਸ ਪਾਰਟੀ ਪਿੰਡ ਹੁਸੈਨਪੁਰ ਤੋਂ ਬੰਡਰਲੈਂਡ ਮੋੜ ਪਾਸ ਪਹੁੰਚੀ ਤਾਂ ਇੱਕ ਗੱਡੀ ਨੰਬਰੀ ਪੀਵੀ 29 ਐਕਸ 4746 ਰੋੜ ਤੇ ਖੜ੍ਹੀ ਸੀ ਜਿਸ ਵਿੱਚ ਦੋ ਨੌਜਵਾਨ ਬੈਠੇ ਸਨ ਜਦ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਪਾਸੋਂ ਇਤਰਾਜਯੋਗ ਸਮਾਨ ਮਿਲਿਆ ਅਤੇ ਕਾਰ ਚਾਲਕ ਦੀ ਪਹਿਚਾਣ ਇੰਦਰ ਮੋਹਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਜਾ ਗਾਡਨ ਨੇੜੇ ਜਲੰਧਰ ਅਤੇ ਦੂਸਰੇ ਨੇ ਆਪਣਾ ਨਾਮ ਰਾਹੁਲ ਪੁੱਤਰ ਸੰਤੋਖ ਕੁਮਾਰ ਵਾਸੀ ਐਮਐਸ ਫਾਰਮ ਬਸਤੀ ਪੀਰ ਦਾਦ ਵਜੋਂ ਹੋਈ ਜਿਨ੍ਹਾਂ ਪਾਸੋਂ ਰੋਲ ਕੀਤਾ ਨੋਟ ਬਰਾਮਦ ਹੋਇਆ ਜਿਸ ਦੀ ਵਰਤੋਂ ਹੈਰੋਇਨ ਪੀਣ ਲਈ ਕਰ ਰਹੇ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਜਤਿੰਦਰ ਕੁਮਾਰ ਨੇ ਮੁਕਦਮਾ ਨੰਬਰ 63 ਐਨਡੀਪੀਐਸ ਐਕਟ ਥਾਣਾ ਲਾਂਬੜਾ ਦਾ ਰਜਿਸਟਰ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ।

Back to top button