EducationJalandharWorld

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ‘ਤੇ ਫੋਕਸ ਕਾਲਜ VC ਕੈਨੇਡਾ ਨੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਕਰਨ ਲਈ ਸਮਝੌਤੇ ‘ਤੇ ਕੀਤੇ ਹਸਤਾਖ਼ਰ

Jalandhar/ SS Chahal

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਫੋਕਸ ਕਾਲਜ, ਵੈਨਕੂਵਰ (ਕੈਨੇਡਾ) ਵਿਚਕਾਰ ਆਪਸੀ ਸਾਂਝ ਦਸਤਾਵੇਜ਼ (ਐਮ.ਓ.ਯੂ) ਦਸਤਖ਼ਤ ਕੀਤੇ ਗਏ। ਪੀ.ਜੀ. ਵਿਭਾਗ ਗਣਿਤ ਦੀ ਪਹਿਲਕਦਮੀ ’ਤੇ ਸਹਿਮਤੀ ਪੱਤਰ ਉੱਪਰ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਫੋਕਸ ਕਾਲਜ ਤੋਂ ਸ੍ਰੀ ਕਰਮਬੀਰ ਸਿੰਘ ਸੰਧੂ ਨੇ ਦਸਤਖ਼ਤ ਕੀਤੇ। ਇਸ ਐਮ.ਓ.ਯੂ. ਦਾ ਉਦੇਸ਼ ਗਣਿਤ ਦੇ ਵੱਖ-ਵੱਖ ਖੇਤਰਾਂ ਵਿੱਚ ਖੋਜ ਗਤੀਵਿਧੀਆਂ, ਪੇਸ਼ੇਵਰ ਮਾਰਗਦਰਸ਼ਨ ਅਤੇ ਵਿਿਦਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਡਾ. ਸਮਰਾ ਨੇ ਕਿਹਾ ਕਿ ਇਹ ਸਮਝੌਤਾ ਖੋਜ ਅਤੇ ਕਰੀਅਰ ਗਾਈਡੈਂਸ ਨਾਲ ਸਬੰਧਤ ਵਿਿਦਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਜਾਣੂ ਕਰਵਾਉਣ ਲਈ ਸਹਾਈ ਹੋਵੇਗਾ। ਫੋਕਸ ਕਾਲਜ ਦੇ ਨੁਮਾਇੰਦੇ ਡਾ. ਸੰਧੂ ਨੇ ਕਿਹਾ ਕਿ ਵਿਸ਼ਵੀਕਰਨ ਨੇ ਵਿਸ਼ਵ ਨੂੰ ਇੱਕ ਵੱਡਾ ਪਿੰਡ ਬਣਾ ਦਿੱਤਾ ਹੈ ਅਤੇ ਵੱਖ-ਵੱਖ ਸੰਸਥਾਵਾਂ ਵਿਚਕਾਰ ਅੰਤਰਰਾਸ਼ਟਰੀ ਸਹਿਯੋਗ ਇਕ ਸਿਹਤਮੰਦ ਸ਼ੁਰੂਆਤ ਹੈ ਜੋ ਵਿਿਦਆਰਥੀਆਂ ਦੀ ਸਫ਼ਲਤਾ ਲਈ ਰਾਹ ਪੱਧਰਾ ਕਰੇਗਾ। ਡਾ. ਸਮਰਾ ਨੇ ਅੱਗੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਖੋਜ ਗਤੀਵਿਧੀਆਂ ਨੂੰ ਚਲਾਉਣ ਲਈ ਫ਼ੈਕਲਟੀ ਦੀ ਮੁਹਾਰਤ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ। ਫੋਕਸ ਕਾਲਜ ਦੀ ਫ਼ੈਕਲਟੀ ਗਣਿਤ ਦੇ ਪੀ.ਜੀ. ਵਿਭਾਗ ਦੇ ਸਹਿਯੋਗ ਨਾਲ ਵਰਕਸ਼ਾਪ, ਸੈਮੀਨਾਰ, ਕਾਨਫ਼ਰੰਸ ਆਦਿ ਦਾ ਆਯੋਜਨ ਵੀ ਕਰੇਗੀ। ਇਸ ਸਮਾਗਮ ਦੌਰਾਨ ਗਣਿਤ ਵਿਭਾਗ ਦੇ ਪ੍ਰੋਫ਼ੈਸਰ ਪਲਵਿੰਦਰ ਸਿੰਘ ਤੋਂ ਇਲਾਵਾ ਡਾ. ਕੰਵਲਪ੍ਰੀਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published.

Back to top button