
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬਾਇਓਟੈਕ ਵਿਭਾਗ ਮੁਖੀ ਅਤੇ ਡੀਨ ਰਿਸਰਚ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਪੋ੍ਫੈਸਰ ਡਾ. ਅਰੁਣ ਦੇਵ ਸ਼ਰਮਾ ਦਾ ਨਾਂ ਭਾਰਤ ਦੇ ਉੱਚ ਕੋਟੀ ਦੇ 2 ਫ਼ੀਸਦੀ ਸਾਇੰਸਦਾਨਾਂ ਦੀ ਲੜੀ ਵਿਚ ਆਇਆ ਹੈ। ਪਿੰ੍ਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ‘ਤੇ ਡਾ. ਸ਼ਰਮਾ ਨੂੰ ਇਸ ਪ੍ਰਰਾਪਤੀ ਲਈ ਵਧਾਈ ਦਿੱਤੀ। ਡੀਨ ਅਕੈਡਮਿਕ ਅਫੇਅਰਜ਼ ਪੋ੍. ਜਸਰੀਨ ਕੌਰ ਨੇ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਅਧਿਆਪਕ ਖੋਜ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਹ ਹੋਰ ਖੋਜ ਕਰ ਕੇ ਆਪਣੇ ਰਿਸਰਚ ਖੇਤਰ ਵਿਚ ਨਵੀਆਂ ਸਥਾਪਨਾਵਾਂ ਕਰਨਗੇ। ਦੱਸਿਆ ਜਾਂਦਾ ਹੈ ਕਿ ਇਹ ਐਲਾਨ ਏਡੀ ਸਾਇੰਟੀਫਿਕ ਇੰਡੈਕਸ, 2022 ਵੱਲੋਂ ਕੀਤਾ ਗਿਆ। ਇਸ ਲੜੀ ਵਿਚ ਦੁਨੀਆ ਭਰ ਦੇ ਖੋਜਕਾਰਾਂ ਦੇ ਨਾਂ ਸ਼ਾਮਲ ਕੀਤੇ ਗਏ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਡਾ. ਅਰੁਣ ਦੇਵ ਸ਼ਰਮਾ ਦਾ ਨਾਂ ਭਾਰਤ ਵਿਚ 653 ਅਤੇ ਕਾਲਜ ਵਿਚ ਪਹਿਲੇ ਨੰਬਰ ‘ਤੇ ਹੈ। ਡਾ. ਅਰੁਣ ਦੇਵ ਸ਼ਰਮਾ ਨੇ ਕਾਲਜ ਦੀ ਗਵਰਨਿੰਗ ਕੌਂਸਲ ਤੇ ਪਿੰ੍ਸੀਪਲ ਸਾਹਿਬ ਡਾ. ਗੁਰਪਿੰਦਰ ਸਿੰਘ ਸਮਰਾ ਦਾ ਧੰਨਵਾਦ ਕੀਤਾ