ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਨੇ ਛਅਠਛ-51 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Jalandhar/ SS Chahal
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਿਦਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਉੱਚ ਪ੍ਰਾਪਤੀਆਂ ਕਰਦੇ ਹਨ। ਇਸੇ ਤਹਿਤ ਜੇਤੂ ਹੋਣ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ, ਕਾਲਜ ਦੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਨੇ ਸਾਂਝੇ ਸਾਲਾਨਾ ਸਿਖਲਾਈ ਕੈਂਪ, 2022 ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਡਿਟਾਂ ਅਤੇ ਉਨ੍ਹਾਂ ਦੇ ਏ.ਐਨ.ਓ ਡਾ. ਮਨਪ੍ਰੀਤ ਸਿੰਘ ਲੇਹਲ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਉਨ੍ਹਾਂ ਨੂੰ ਬਿਹਤਰ ਇਨਸਾਨ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਦੀ ਕਾਮਨਾ ਕੀਤੀ। ਛਅਠਛ-51 ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੀਤਾ ਗਿਆ। 1 ਫਬ ਅਰਿ ਸ਼ਤਨ. ਂਛਛ ਜਲੰਧਰ ਦੀ ਅਗਵਾਈ ਹੇਠ ਫਲਾਇੰਗ ਅਫਸਰ ਡਾ. ਮਨਪ੍ਰੀਤ ਸਿੰਘ ਲੇਹਲ ਦੇ ਨਾਲ ਕੈਂਪ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ 45 ਕੈਡਿਟਾਂ ਨੇ ਭਾਗ ਲਿਆ। ਕੈਡਿਟਾਂ ਨੇ ਡਰਿੱਲ, ਵੈਪਨ ਟਰੇਨਿੰਗ, ਵੈਪਨ ਡਰਿੱਲ, ਸਕੀਟ ਸ਼ੂਟਿੰਗ, ਰੇਂਜ ਫਾਇਰਿੰਗ ਅਤੇ ਬਾਸਕਟਬਾਲ, ਵਾਲੀਬਾਲ, ਅਥਲੈਟਿਕਸ ਅਤੇ ਟੱਗ ਆਫ ਵਾਰ ਵਰਗੀਆਂ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲਿਆ। ਕੈਡਿਟਾਂ ਨੇ ਡਰਿੱਲ ਮੁਕਾਬਲੇ, ਟੱਗ ਆਫ ਵਾਰ ਅਤੇ ਵਾਲੀਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਛਾਂੌ ਇਸ਼ਪ੍ਰੀਤ ਸਿੰਘ ਢਿੱਲੋਂ ਨੂੰ ਬੈਸਟ ਕੈਡੇਟ ਅਤੇ ਸੀ.ਡੀ.ਟੀ. ਐਸ.ਜੀ.ਟੀ. ਸੰਤੋਖ ਭਾਰਦਵਾਜ ਨੂੰ ਬੈਸਟ ਫਾਇਰਰ ਚੁਣਿਆ ਗਿਆ। ਛਸ਼ੂੌ ਅਰੁਣ ਚੰਦਰਹ ਨੂੰ ਕੈਂਪ ਸੀਨੀਅਰ ਸ਼ਾਂ ਚੁਣਿਆ ਗਿਆ ਅਤੇ ਛੂੌ ਸੁਰਭੀ ਨੂੰ ਕੈਂਪ ਸੀਨੀਅਰ ਝਾਂ ਚੁਣਿਆ ਗਿਆ। ਕੈਡਿਟਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਰੁੱਪ ਭੰਗੜੇ ਅਤੇ ਡਾਂਸ ਵਿੱਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਡਾ. ਮਨਪ੍ਰੀਤ ਸਿੰਘ ਲਹਿਲ ਨੇ ਕੈਂਪ ਦੌਰਾਨ ਚੱਲੀ ਸਖ਼ਤ ਸਿਖਲਾਈ ਬਾਰੇ ਦੱਸਿਆ ਅਤੇ ਵਿੰਗ ਕਮਾਂਡਰ ਵੱਲੋਂ ਕਾਲਜ ਦੇ ਕੈਡਿਟਾਂ ਦੀ ਸ਼ਲਾਘਾ ਕੀਤੀ। ਜੋਸ਼ੀਲੇ ਵਿਿਦਆਰਥੀਆਂ ਨੇ ਪ੍ਰਿੰਸੀਪਲ ਡਾ. ਸਮਰਾ ਅਤੇ ਏ.ਐਨ.ਓ. ਡਾ. ਲਹਿਲ ਦਾ ਲਗਾਤਾਰ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ