
ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਵਾਲੰਟੀਅਰਾਂ ਨੇ ਅਗਸਤ ਦੇ ਪਹਿਲੇ ਪੰਦਰਵਾੜੇ ਨੂੰ ਸ਼ਾਨਦਾਰ ਬਣਾਇਆ
JALANDHAR/ SS CHAHAL
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਨੇ ਅਗਸਤ, 2022 ਦੇ ਪਹਿਲੇ ਪੰਦਰਵਾੜੇ ਵਿੱਚ ਸਮਾਗਮਾਂ ਦੀ ਇੱਕ ਲੜੀ ਦਾ ਆਯੋਜਨ ਕੀਤਾ। ਜਿਥੇ ਐਨ.ਐਸ.ਐਸ. ਦੇ ਦੋ ਵਾਲੰਟੀਅਰਾਂ ਨੇ 11 ਤੋਂ 14 ਅਗਸਤ 2022 ਤੱਕ ਹੈਦਰਾਬਾਦ ਵਿਖੇ ਇੱਕ ਅੰਤਰਰਾਸ਼ਟਰੀ ਯੁਵਾ ਸੈਮੀਨਾਰ ਵਿੱਚ ਹਿੱਸਾ ਲਿਆ, ਉੱਥੇ ਕਾਲਜ ਵਿੱਚ ਤਿਰੰਗਾ ਰੈਲੀ, ਭਾਸ਼ਣ ਮੁਕਾਬਲੇ, ਵਣ ਮਹਾਂਉਤਸਵ, ਅੰਤਰਰਾਸ਼ਟਰੀ ਯੁਵਾ ਦਿਵਸ ਵਰਗੀਆਂ ਗਤੀਵਿਧੀਆਂ ਅਤੇ ਕਾਲਜ ਦੇ ਆਲੇ-ਦੁਆਲੇ ਸਵੱਛਤਾ ਕੈਂਪ ਲਗਾਇਆ ਗਿਆ। ਵਲੰਟੀਅਰਾਂ ਨੇ ਕਾਲਜ ਵਿਖੇ ਰੁੱਖ ਲਗਾਏ, ਹਰਗੋਬਿੰਦਪੁਰਾ ਇਲਾਕੇ ਦੀ ਸਫਾਈ ਕੀਤੀ ਅਤੇ ਪੰਛੀਆਂ ਲਈ ਲੱਕੜ ਦੇ ਘਰ ਵੀ ਬਣਾਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਵਿਚ ਵਲੰਟੀਅਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਿਦਆਰਥੀਆਂ ਨੂੰ ਵਾਤਾਵਰਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਵਿਸ਼ਵ ਜਲਵਾਯੂ ਪਰਿਵਰਤਨ ਦਾ ਗਵਾਹ ਹੈ, ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼ ਰੱਖਣ ਲਈ ਵਿਿਦਆਰਥੀਆਂ ਨੂੰ ਕੁਦਰਤ ਦੇ ਨੇੜੇ ਲੈ ਕੇ ਜਾਣ ਦਾ ਸਮਾਂ ਆ ਗਿਆ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ: ਜਸਰੀਨ ਕੌਰ ਨੇ ਵਲੰਟੀਅਰਾਂ ਦੇ ਹੱਥੀਂ ਕੰਮ ਕਰਨ ਦੀ ਸ਼ਲਾਘਾ ਕੀਤੀ। ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਬਣਾਏ ਗਏ ਇਨ੍ਹਾਂ ਪੰਛੀ ਘਰਾਂ ਨੂੰ ਕਾਲਜ ਕੈਂਪਸ ਵਿੱਚ ਰੁੱਖਾਂ ’ਤੇ ਟੰਗਿਆ ਜਾਵੇਗਾ। ਉਨਾਂ ਦੱਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਇਹ ਸਮਾਗਮ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਨੂੰ ਸਮਰਪਿਤ ਹਨ। ਇਸ ਮੌਕੇ ਪ੍ਰੋ. ਨਵਦੀਪ ਕੌਰ, ਮੁਖੀ ਇਕਨਾਮਿਕਸ ਵਿਭਾਗ, ਪੋ੍ਰ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ ਅਤੇ ਪ੍ਰੋ. ਬਲਰਾਜ ਕੌਰ ਵੀ ਹਾਜ਼ਰ ਸਨ।