
ਲਾਡੋਵਾਲ ਟੋਲ ਪਲਾਜ਼ਾ ਉੱਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਮਾਮਲਾ ਹਾਈਕੋਰਟ ਵਿੱਚ ਪਹੁੰਚਿਆ ਸੀ। ਇਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਟੋਲ ਪਲਾਜ਼ਿਆਂ ਉੱਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ 4 ਹਫਤਿਆਂ ਅੰਦਰ ਹਟਾ ਦਿੱਤਾ ਜਾਵੇ।
ਸੰਸਦ ‘ਚ ਬਿੱਟੂ ਨੇ ਚੰਨੀ ਨੂੰ ਆਖੀ ਵੱਡੀ ਗੱਲ, ਗੁੱਸੇ ‘ਚ ਗਰਜੇ ਚੰਨੀ, ਫਿਰ ਬੋਲਤੀ ਕਰਾ ‘ਤੀ ਬੰਦ, ਦੇਖੋ ਵੀਡੀਓ
ਹਾਈਕੋਰਟ ਵੱਲੋਂ ਕਿਹਾ ਗਿਆ ਹੈ ਕਿ ਲਾਡੋਵਾਲ ਟੋਲ ਤੇ ਹੋਰ ਕੋਈ ਵੀ ਟੋਲ ਜੋ ਬੰਦ ਕੀਤਾ ਗਿਆ ਹੈ, ਇੱਕ ਮਹੀਨੇ ਦੇ ਅੰਦਰ ਖੋਲ੍ਹਿਆ ਜਾਵੇਗਾ। ਜਿਸ ਤੋਂ ਬਾਅਦ ਪੰਜਾਬ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਹਾਈਕੋਰਟ ਨੂੰ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਲਾਡੋਵਾਲ ਟੋਲ ਬੰਦ ਕਰਨ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਾਈ ਹੈ। ਜਦੋਂ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਮਾਣਹਾਨੀ ਨੋਟਿਸ ਜਾਰੀ ਕਰਨ ਦੀ ਚੇਤਾਵਨੀ ਦਿੱਤੀ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇੱਕ ਮਹੀਨੇ ਦੇ ਅੰਦਰ ਟੋਲ ਖੋਲ੍ਹਣ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਲਾਡੋਵਾਲ ਅਤੇ ਹੋਰ ਟੋਲ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤੇ ਜਾਣ ਵਿਰੁੱਧ NHAI ਵੱਲੋਂ ਪਾਈ ਪਟੀਸ਼ਨ ‘ਤੇ ਹਾਈਕੋਰਟ ਨੇ ਇਹ ਹੁਕਮ ਦਿੱਤੇ ਹਨ।
ਭੜਕੇ ਸੀਐਮ ਭਗਵੰਤ ਮਾਨ, ਕਿਹਾ-“ਕਿਸਾਨ ਦਿੱਲੀ ਨਹੀਂ ਹੋਰ ਕੀ ਲਾਹੌਰ ਜਾਣਗੇ”
ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨ ਲਗਾਤਾਰ ਦਿੱਲੀ ਜਾਣ ਦੀ ਮੰਗ ਕਰ ਨੇ ਹਨ। ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨਾਂ੍ਹ ਆਖਿਆ ਕਿ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਪਰ ਹਰਿਆਣਾ ਦੇ ਬਾਰਡਰਾਂ ‘ਤੇ ਹੀ ਰੋਕ ਦਿੱਤਾ ਗਿਆ। ਮੁੱਖ ਮੰਤਰੀ ਨੇ ਚੁਟਕੀ ਲੈਂਦੇ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਨਾ ਭੇਜਾ ਹੋਰ ਕੀ ਲਾਹੌਰ ਭੇਜਾ।ਜੇਕਰ ਸਰਕਾਰ ਦਿੱਲੀ ਤੋਂ ਚਲਦੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਹੀ ਜਾਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਗੱਲ ਕਰਕੇ ਉਨਾਂ੍ਹ ਦੀਆਂ ਮੰਗ ਸੁਣੋ ਬੈਠੇ ਕੇ ਗੱਲ ਕਰੋ ਪਰ ਭਾਜਪਾ ਸਰਕਾਰ ਤਾਂ ਹਰਿਆਣਾ ਹੀ ਨਹੀਂ ਟੱਪਣ ਦੇ ਰਹੀ।
ਭਗਵੰਤ ਮਾਨ ਹਿਸਾਰ ਦੇ ਬਰਵਾਲਾ ‘ਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਜੰਮ ਕੇ ਕੇਂਦਰ ਸਰਕਾਰ ‘ਤੇ ਤੰਜ ਕੱਸੇ। ਉਨ੍ਹਾਂ ਆਖਿਆ ਕਿ ਇਸ ਵਾਰ ਹਰਿਆਣਾ ‘ਚ ਆਮ ਆਦਮੀ ਦੇ ਮੁੰਡੇ ਕੁੜੀਆਂ ਜਿੱਤਣਗੇ ਅਤੇ ਹਰਿਆਣਾ ‘ਚ ਸਰਕਾਰ ਚਲਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਾਲਿਆਂ ਨੇ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ।