IndiaPunjab

ਲਾਵਾਂ ਲੈਣ ਤੋਂ ਬਾਅਦ ਲਾੜੀ ਦੀ ਹੋਈ ਮੌਤ, ਧੀ ਦੀ ਡੋਲੀ ਦੀ ਥਾਂ ਅਰਥੀ ਉੱਠੀ

The bride died after taking the lava, the earth rose in place of the daughter's doli

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿੱਚ ਅਚਾਨਕ ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ। ਵਿਆਹ ਦੀਆਂ ਰਸਮਾਂ ਨਿਭਾਉਂਦੇ ਸਮੇਂ ਲਾੜੀ ਦਾ ਬੀਪੀ ਲੋਅ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਦੇ ਨਾਲ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਡੋਲੀ ਦੀ ਥਾਂ ਅਰਥੀ ਚੁੱਕਣੀ ਪਈ।

ਮੌਜੂਦਾ ਕਾਂਗਰਸੀ ਕੌਂਸਲਰ ਸਮੇਤ ਜੂਆ ਖੇਡਦੇ 14 ਵਿਅਕਤੀ ਗ੍ਰਿਫਤਾਰ    

ਮਾਮਲਾ ਗੁਰੂਹਰਸਹਾਏ ਦੇ ਪਿੰਡ ਸਵਾਹਵਾਲਾ ਦਾ ਹੈ। ਸਥਾਨਕ ਨਿਵਾਸੀ ਜੈ ਚੰਦ ਦੀ ਬੇਟੀ ਨੀਲਮ ਦਾ ਇੱਥੇ ਵਿਆਹ ਹੋ ਰਿਹਾ ਸੀ। ਸੋਮਵਾਰ ਨੂੰ ਗੁਰਪ੍ਰੀਤ ਪੁੱਤਰ ਮਹਿੰਦਰ ਕੁਮਾਰ ਥਿੰਦ ਵਾਸੀ ਪਿੰਡ ਰੁਕਨਾ ਬਸਤੀ ਤੋਂ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ ਸੀ। ਪਰਿਵਾਰ ਨੇ ਬਰਾਤ ਦਾ ਧੂਮ ਧਾਮ ਨਾਲ ਸਵਾਗਤ ਕੀਤਾ। ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ।

ਕੈਨੇਡਾ ‘ਚ ਹੁਣ ਸਭ ਕੁਝ ਛੱਡ ਆਪਣੇ ਦੇਸ਼ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ

 

ਲਾੜਾ-ਲਾੜੀ ਦੀਆਂ ਲਾਵਾਂ ਵੀ ਹੋ ਚੁੱਕੀਆਂ ਸਨ। ਇਸ ਤੋਂ ਬਾਅਦ ਲੋਕ ਖੁਸ਼ੀ ‘ਚ ਨੱਚ ਰਹੇ ਸਨ। ਇਸ ਦੇ ਨਾਲ ਹੀ ਨਵੇਂ ਵਿਆਹੇ ਜੋੜੇ ਨੂੰ ਸ਼ਗਨ ਪਾਇਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਲਾੜੀ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਉਹ ਬੇਹੋਸ਼ ਹੋ ਗਈ। ਇਸ ਨਾਲ ਪਰਿਵਾਰਕ ਮੈਂਬਰ ਡਰ ਗਏ। ਲੋਕਾਂ ਨੇ ਲੜਕੀ ਦੇ ਮੂੰਹ ‘ਤੇ ਪਾਣੀ ਦਾ ਛਿੜਕਾਅ ਕੀਤਾ ਪਰ ਉਸ ਨੂੰ ਹੋਸ਼ ਨਹੀਂ ਆਇਆ।

ਕਰੀਬ 10 ਮਿੰਟ ਤੱਕ ਲੋਕਾਂ ਨੇ ਲਾੜੀ ਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਤੁਰੰਤ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲੜਕੀ ਨੂੰ ਦਿਖਾਇਆ। ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿਤਾ।

Back to top button