ਪਿੰਡ ਰੋਹਣੋ ਖ਼ੁਰਦ ਵਿੱਚ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਰਅਸਲ ਤੜਕਸਾਰ ਲੁਟੇਰੇ ਕਿਸਾਨ ਸੱਜਣ ਸਿੰਘ ਦੇ ਘਰ ਪੁੱਜੇ ਤੇ ਇਨਕਮ ਟੈਕਸ ਦੇ ਅਧਿਕਾਰੀ ਹੋਣ ਦਾ ਹਵਾਲਾ ਦੇ ਸੱਜਣ ਸਿੰਘ ‘ਤੇ ਪਿਸਤੌਲ ਤਾਣੀ ਤੇ ਪੂਰੇ ਘਰ ਦ ਤਲਾਸ਼ੀ ਲਈ।
ਕਿਸਾਨ ਦੇ ਘਰ ਵਿੱਚ 25 ਲੱਖ ਦੀ ਨਗਦੀ ਸੀ ਜਿਸ ਨੂੰ ਲੈ ਕੇ ਉਹ ਰਫੂ ਚੱਕਰ ਹੋ ਗਏ। ਕਿਸਾਨ ਮੁਤਾਬਕ, ਉਸ ਨੇ ਜ਼ਮੀਨ ਵੇਚੀ ਸੀ ਜਿਸ ਦੀ ਰਕਮ ਘਰ ਵਿੱਚ ਸੀ ਜਿਸ ਨਾਲ ਉਸਨੇ ਕਿਸੇ ਹੋਰ ਜ਼ਮੀਨ ਦਾ ਸੌਦਾ ਕਰਨਾ ਸੀ ਪਰ ਤੜਕਸਾਰ ਆਏ ਬਦਮਾਸ਼ ਨਗਦੀ ਲੈ ਕੇ ਫ਼ਰਾਰ ਹੋ ਗਏ।