JalandharPunjab

ਲੁਧਿਆਣਾ ਡਕੈਤੀ ‘ਚ ਮੁਟਿਆਰ ਮਨਦੀਪ ਕੌਰ ਸੀ ਮਾਸਟਰਮਾਈਂਡ, ਦੇਖੋ ‘ਡਾਕੂ ਹਸੀਨਾ’ ਦੀਆਂ ਤਸਵੀਰਾਂ, LOC ਜਾਰੀ

ਲੁਧਿਆਣਾ ਪੁਲਿਸ ਨੇ 8.49 ਕਰੋੜ ਦੀ ਲੁੱਟ ਦੀ ਗੁੱਥੀ 60 ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਏਟੀਐਮ ਵਿੱਚ ਪੈਸੇ ਪਾਉਣ ਵਾਲੀ ਕੰਪਨੀ ਨੇ ਪਹਿਲਾਂ 7 ਕਰੋੜ ਰੁਪਏ ਲੁੱਟੇ ਜਾਣ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿੱਚ ਦੱਸਿਆ ਕਿ 8.49 ਕਰੋੜ ਰੁਪਏ ਲੁੱਟੇ ਗਏ ਹਨ।

ਇਸ ਮਾਮਲੇ ਵਿੱਚ ਇੱਕ ਮਹਿਲਾ ਮਨਦੀਪ ਕੌਰ ਤੇ ਉਸ ਨਾਲ 9 ਹੋਰ ਮੈਂਬਰ ਸ਼ਾਮਲ ਹਨ। ਮਾਮਲੇ ‘ਚ ਦੋ ਮਾਸਟਰਮਾਈਂਡ ਹਨ ਜਿਸ ਵਿੱਚ ਮਨਦੀਪ ਕੌਰ ਤੇ ਮਨਜਿੰਦਰ ਮਨੀ ਸ਼ਾਮਲ ਹਨ। ਮਨੀ ਇੱਥੇ 4 ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਹ ਕੁਝ ਮਹੀਨਿਆਂ ਤੋਂ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਲੁੱਟ ਲਈ 2 ਮੋਡੀਊਲ ਬਣਾਏ। ਇੱਕ ਮੋਟਰ ਸਾਈਕਲ ‘ਤੇ ਸਵਾਰ ਸੀ ਤੇ ਇਕ ਕਾਰ ‘ਤੇ। ਮਨੀ ਦੋ ਬਾਈਕਾਂ ‘ਤੇ 5 ਮੁਲਜ਼ਮਾਂ ਨਾਲ ਤੇ ਮਨਦੀਪ ਕੌਰ ਕਾਰ ‘ਚ 4 ਮੁਲਜ਼ਮਾਂ ਨਾਲ ਸਵਾਰ ਸੀ।

ਪੁਲਿਸ ਮੁਤਾਬਕ ਕੰਪਨੀ ਵੱਲੋਂ ਦੱਸੀ ਗਈ ਰਕਮ ਤੇ ਲੁਟੇਰਿਆਂ ਦੇ ਬਿਆਨਾਂ ਵਿੱਚ ਫਰਕ ਹੈ। ਜਦੋਂ ਸਾਰੇ ਲੁਟੇਰੇ ਫੜੇ ਜਾਣਗੇ ਤਾਂ ਸਾਰੀ ਰਕਮ ਕਲੀਅਰ ਹੋ ਜਾਵੇਗੀ। ਲੁੱਟ ਦੀ ਰਕਮ ‘ਚੋਂ 5 ਕਰੋੜ ਰੁਪਏ ਬਰਾਮਦ ਹੋਏ ਹਨ। ਪਹਿਲਾਂ ਲੁਟੇਰਿਆਂ ਨੇ ਨਕਦੀ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁਝ ਨਕਦੀ ਵੰਡ ਲਈ ਗਈ। ਮਨਦੀਪ ਕੌਰ ਤੇ ਉਸ ਦੇ ਪਤੀ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਲੁੱਟ ਦੀ ਸਾਜ਼ਿਸ਼ ਪਿਛਲੇ 5 ਮਹੀਨਿਆਂ ਤੋਂ ਰਚੀ ਜਾ ਰਹੀ ਸੀ।

ਲੁਟੇਰਿਆਂ ਵੱਲੋਂ ਲੈ ਕੇ ਜਾਣ ਵਾਲੀ ਕੈਸ਼ ਵੈਨ ਦਾ ਫਲੀਕਰ ਚੱਲ ਰਿਹਾ ਸੀ, ਜਿਸ ਬਾਰੇ ਸਿਰਫ਼ ਡਰਾਈਵਰ ਨੂੰ ਹੀ ਪਤਾ ਹੈ। ਇਸ ਕਾਰਨ ਡਰਾਈਵਰ ਉਪਰ ਸ਼ੱਕ ਹੋ ਗਿਆ, ਇਸ ਲਈ ਮਨਜਿੰਦਰ ਨੂੰ ਮਨੀ ‘ਤੇ ਸ਼ੱਕ ਹੋਇਆ। ਘਟਨਾ ਵਾਲੇ ਦਿਨ ਵੀ ਉਹ ਇਹੀ ਵਾਹਨ ਚਲਾ ਰਿਹਾ ਸੀ। ਇਨ੍ਹਾਂ 10 ਮੁਲਜ਼ਮਾਂ ਵਿੱਚੋਂ ਕਿਸੇ ਨੇ ਵੀ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਸੀ। ਇਸ ਕਾਰਨ ਲੋਕੇਸ਼ਨ ਰਾਹੀਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।

ਮਨਦੀਪ ਦੇ ਭਰਾ ਨੇ ਨੋਟਾਂ ਦੀ ਸਟੋਰੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਜਿਸ ਨੂੰ ਰਿਕਵਰ ਕਰ ਲਿਆ ਗਿਆ ਹੈ। ਮਨਦੀਪ ਤੇ ਮਨੀ ਨੇ ਕਿਹਾ ਸੀ ਕਿ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਮਿਲੇਗਾ। ਮਨਦੀਪ ਕੋਲ ਸਭ ਤੋਂ ਵੱਧ ਰਕਮ ਹੋਣ ਦਾ ਸ਼ੱਕ ਹੈ। ਮਨਜਿੰਦਰ ਰਾਤੋ-ਰਾਤ ਅਮੀਰ ਬਣ ਕੇ ਵਿਦੇਸ਼ ਜਾਣਾ ਚਾਹੁੰਦਾ ਸੀ। ਮਨਦੀਪ ਐਡਵੋਕੇਟ ਹੈ।

Leave a Reply

Your email address will not be published.

Back to top button