
ਲੋਕਾਂ ਕੋਲ ਪਾਣੀ ਤੇ ਖਾਣ ਦੀ ਕੁਝ ਨਹੀਂ ਪਹੁੰਚ ਰਿਹਾ ਪਰ ਇਸ ਦੌਰਾਨ ਵੀ ਸਿਆਸੀ ਲੀਡਰ ਆਪਣੀ ਸਿਆਸਤ ਤੋਂ ਬਾਜ ਨਹੀਂ ਆ ਰਹੇ। ਇਸ ਦੌਰਾਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਵਿੱਚ ਜ਼ਬਰਦਸਤ ਬਹਿਸ ਹੋਣ ਤਸਵੀਰਾਂ ਸਾਹਮਣੇ ਆਈਆਂ ਹਨ।

ਜ਼ਿਕਰ ਕਰ ਦਈਏ ਕਿ ਸਮਾਣਾ ਦੇ ਪਿੰਡ ਸੱਸੀ ਗੁੱਜਰਾ ‘ਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵਿਚਾਲੇ ਹੋਈ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋਵਾਂ ਵਿੱਚ ਹੁੰਦੀ ਜ਼ਬਰਦਸਤ ਤਕਰਾਰ ਦੇਖੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ, ਇਸ ਬਹਿਸ ਦਾ ਮੁੱਖ ਕਾਰਨ ਜੈ ਇੰਦਰ ਕੌਰ ਵੱਲੋਂ ਇੱਕ ਟਰਾਲੀ ਨੂੰ ਰੋਕਣਾ ਦੱਸਿਆ ਜਾ ਰਿਹਾ ਹੈ, ਜੋ ਕਿ ਕਿਸ਼ਤੀਆਂ ਲੈ ਕੇ ਜਾ ਰਹੀ ਸੀ। ਜੈ ਇੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਕਿਸ਼ਤੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਜਦਕਿ ਉਹ ਵੀ ਲੋਕਾਂ ਦੀ ਮਦਦ ਲਈ ਇੱਥੇ ਆਏ ਹੋਏ ਹਨ।
ਦੂਜੇ ਪਾਸੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਤੁਸੀਂ ਅੱਜ ਇੱਥੇ ਆਏ ਹੋ ਜਦਕਿ ਕੱਲ੍ਹ ਇੱਥੇ ਬਹੁਤ ਬੁਰਾ ਹਾਲ ਸੀ ਉਸ ਵੇਲੇ ਤੁਸੀਂ ਕਿਉਂ ਨਹੀਂ ਆਏ। ਉਨ੍ਹਾਂ ਕਿਹਾ ਕਿ ਤੁਸੀਂ ਇੱਥੇ ਧੱਕਾ ਨਹੀਂ ਕਰ ਸਕਦੇ।