JalandharPunjab

ਲੋਕ ਸਭਾ ਚੋਣਾਂ ‘ਚ ਕਿਸ ਪਾਸੇ ਝੁਕ ਸਕਦੈ ਮਾਝਾ, ਮਾਲਵਾ ਅਤੇ ਦੁਆਬਾ ਦੇ ਐੱਸਸੀ ਵੋਟਰਾਂ ਦਾ ਪ੍ਰਭਾਵ?

On which side can the SC voter of Majha, Malwa and Doaba lean in the Lok Sabha elections?

ਭਾਰਤ ਦੇਸ਼ ਇਥੇ ਕਈ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਚੋਣਾਂ ਦੇ ਸਮੇਂ ਇਹ ਵੋਟਰ ਅਲੱਗ-ਅਲੱਗ ਤਰੀਕੇ ਨਾਲ ਆਪਣਾ ਪ੍ਰਭਾਵ ਛੱਡਦੇ ਹਨ। ਪੰਜਾਬ ‘ਚ ਅਨੂਸੂਚਿਤ ਜਾਤੀ ਦੀਆਂ 39 ਉੱਪ ਜਾਤੀਆਂ ਹਨ।

ਇਹ ਲੋਕ ਸਿੱਖ, ਹਿੰਦੂ, ਇਸਾਈ ਅਤੇ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਰਵੀਦਾਸੀਏ, ਕਬੀਰਪੰਥੀ, ਵਾਲਮੀਕਿ ਵਿਚਾਰਧਾਰਾਂ ਤੇ ਵੱਖ-ਵੱਖ ਡੇਰਿਆਂ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਮਜ੍ਹੱਬੀ ਸਿੱਖ, ਆਦਿਧਰਮੀ ਤੇ ਹਿੰਦੂ ਅਨੂਸੂਚਿਤ ਜਾਤੀ ਨਾਲ ਸਬੰਧਤ ਹਨ ਪਰ ਇਕ ਵੱਡਾ ਫੈਕਟਰ ਇਹ ਹੈ ਕਿ ਇਹ ਵੋਟਰ ਕਦੇ ਕਿਸੇ ਇਕ ਪਾਰਟੀ ਨਾਲ ਨਹੀਂ ਬੱਝੇ।

ਇਨ੍ਹਾਂ ਦਾ ਝੁਕਾਅ ਕਦੇ ਕਾਂਗਰਸ, ਕਦੇ ਅਕਾਲੀ ਦਲ ਤੇ ਕਦੇ ਆਮ ਆਦਮੀ ਪਾਰਟੀ ਵੱਲ ਰਿਹਾ ਹੈ। ਬੇਸ਼ੱਕ ਕਾਂਸ਼ੀ ਰਾਮ ਦੀ ਬਣਾਈ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾ ਦਾ ਸੁੱਖ ਹੰਢਾਇਆ ਪਰ ਉਨ੍ਹਾਂ ਦੀ ਆਪਣੀ ਮਾਤਭੂਮੀ ਯਾਨੀ ਪੰਜਾਬ ਵਿੱਚ ਬਸਪਾ ਸੱਤਾ ਤੋਂ ਬਾਹਰ ਹੀ ਰਹੀ ਹੈ।

ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਵਿੱਚੋਂ 4 ਅਨੁਸੂਚਿਤ ਭਾਈਚਾਰੇ ਲਈ ਰਾਖਵੀਆਂ ਹਨ। ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਪੰਜਾਬ ਨੂੰ ਪਹਿਲਾ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਦਿੱਤਾ ਪਰ ਜਦੋਂ ਕਾਂਗਰਸ ਨੇ 2022 ਵਿੱਚ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜੀ ਤਾਂ ਇਹ ਤਜਰਬਾ ਅਸਫ਼ਲ ਰਿਹਾ।

ਚੰਨੀ ਨੇ ਦੋ ਹਲਕਿਆਂ ਤੋਂ ਚੋਣ ਲੜੀ ਤੇ ਉਹ ਦੋਵਾਂ ਹੀ ਥਾਵਾਂ ਤੋਂ ਹਾਰ ਗਏ ਸਨ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਵਿੱਚ ਅਨੁਸੂਚਿਤ ਜਾਰੀ ਦੀ ਵਸੋਂ 32 ਫ਼ੀਸਦੀ ਤੋਂ ਵੱਧ ਹੈ ਜਿਸ ਕਾਰਨ ਭਾਰਤ ਦੇ 28 ਸੂਬਿਆਂ ਵਿੱਚੋਂ ਅਨੁਸੂਚਿਤ ਜਾਤੀ ਅਬਾਦੀ ਵਿੱਚ ਪੰਜਾਬ ਪਹਿਲੇ ਨੰਬਰ ਉਪਰ ਹੈ।
ਪਹਿਲਾ ਸੈਕਸ਼ਨ ਵਾਲਮੀਕਿ ਤੇ ਮਜ਼੍ਹੱਬੀ ਭਾਈਚਾਰੇ ਅਤੇ ਇੱਕ ਰਾਮਦਾਸੀਆਂ, ਰਵੀਦਾਸੀਆਂ ਜਾਂ ਆਦਿ ਧਰਮੀਆਂ ਦਾ ਹੈ। 25 ਫੀਸਦੀ ਰਾਖਵਾਂਕਰਨ 39 ਜਾਤਾਂ ਲਈ ਹੈ ਤੇ 12.5 ਫ਼ੀਸਦੀ ਦੋ ਵਰਗਾਂ ਲਈ ਯਾਨੀ ਵਾਲਮੀਕਿ ਤੇ ਮਜ਼੍ਹੱਬੀ ਭਾਈਚਾਰੇ ਲਈ ਹੈ, ਹਾਲਾਂਕਿ 12.5 ਫ਼ੀਸਦੀ 37 ਜਾਤਾਂ ਲਈ ਹੈ।

ਪੰਜਾਬ ਵਿੱਚ ਸਥਾਨਕ ਸਰਕਾਰਾਂ ਵੱਲੋਂ ਅਨੁਸੂਚਿਤ ਜਾਤੀ ਲਈ ਆਟਾ-ਦਾਲ ਜਾਂ ਬਿਜਲੀ ਦੀਆਂ ਯੂਨਿਟਾਂ ਮੁਆਫ਼ ਕਰਨ ਦੀਆਂ ਸਕੀਮਾਂ ਵਗੈਰਾ ਚਲਾਈਆਂ ਜਾਂਦੀਆਂ ਹਨ। 2020 ਵਿੱਚ ਅਨੁਸੂਚਿਤ ਜਾਤੀ  ਸਿਆਸਤ ਉਪਰ ਬਹੁਤ ਕੰਮ ਹੋਇਆ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦਲਿਤਮਈ ਹੋ ਗਈਆਂ। ਐੱਸਸੀ ਏਜੰਡਾ ਐਨਾ ਮਜ਼ੂਬਤ ਸੀ ਕਿ ਕਾਂਗਰਸ ਨੇ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਲਗਾਇਆ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਉੱਪ ਮੁੱਖ ਮੰਤਰੀ ਦੀ ਗੱਲ ਕੀਤੀ। ਭਾਜਪਾ ਨੂੰ ਅਨੁਸੂਚਿਤ ਜਾਤੀ ਸੀਐੱਮ ਦੇਣ ਦੀ ਗੱਲ ਕਹਿਣੀ ਪਈ ਸੀ।”

ਸਿਆਸੀ ਮਾਹਿਰ ਕਹਿੰਦੇ ਨੇ ਕਿ ਇਹ ਵਰਗ ਹਜ਼ਾਰਾਂ ਸਾਲਾਂ ਤੋਂ ਸਮਾਜਿਕ ਤੌਰ ਉਤੇ ਕਮਜ਼ੋਰ ਰਿਹਾ ਹੈ ਤੇ ਸਿੱਖਿਆ ਦੇ ਖੇਤਰ ‘ਚ ਵੀ ਪਛੜਿਆ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਸਮੇਂ-ਸਮੇਂ ਮੁਫ਼ਤ ਸਹੂਲਤਾਂ ਤੇ ਪੈਸੇ ਦੇ ਜ਼ੋਰ ਉਪਰ ਵੰਡ ਲਿਆ ਜਾਂਦਾ ਹੈ। ਮਾਹਿਰ ਕਹਿੰਦੇ ਨੇ ਕਿ ਪੰਜਾਬ ਵਿੱਚ ਅੱਜ-ਕੱਲ੍ਹ ਅਨੁਸੂਚਿਤ ਭਾਈਚਾਰਾ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਜ਼ਮੀਨਾਂ ਦੀ ਮਾਲਕੀ ਦਾ ਵੀ ਹੱਕ ਮੰਗ ਰਿਹਾ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਵੱਡੀ ਗਿਣਤੀ ਅਨੁਸੂਚਿਤ ਜਾਤੀ ਇਕੱਠੇ ਹੋ ਕੇ ਰਾਖਵੀਂ ਪੰਚਾਇਤੀ ਜ਼ਮੀਨ ਉਪਰ ਖੇਤੀ ਕਰ ਰਹੇ ਹਨ।

ਸਿਆਸੀ ਮਾਹਿਰ ਕਹਿੰਦੇ ਨੇ ਕਿ ਕਾਂਸ਼ੀ ਰਾਮ ਨੇ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਪੰਜਾਬ ਵਿੱਚ ਸਾਈਕਲ ਉਪਰ ਯਾਤਰਾਵਾਂ ਕੀਤੀਆਂ ਤੇ ਅਨੁਸੂਚਿਤ ਜਾਤੀ ਦੀ ਚੇਤਨਾ ਵਧਾਉਣ ਦਾ ਕੰਮ ਕੀਤਾ।“ਕਾਂਗਰਸ ਨੇ ਵੀ ਸਭ ਵਰਗਾਂ ਤੋਂ ਵੋਟਾਂ ਲੈਣੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਜ਼ਿੰਮੀਦਾਰ ਵਰਗ ਉਪਰ ਕੇਂਦਰਿਤ ਹੈ। ਕਾਂਸ਼ੀ ਰਾਮ ਨੇ ਅਜਿਹੇ ਮਾਹੌਲ ਵਿੱਚ ਅਨੁਸੂਚਿਤ ਜਾਤੀ ਦੀ ਸਿਆਸੀ ਚੇਤਨਾ ਨੂੰ ਉਭਾਰਿਆ ਸੀ

1996 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਤੇ ਅਕਾਲੀ ਦਲ ਨੇ ਗਠਜੋੜ ਤਹਿਤ ਲੜੀਆਂ ਪਰ ਬਸਪਾ ਨੂੰ ਸਿਰਫ 3 ਸੀਟਾਂ ਮਿਲੀਆਂ ਜਦਕਿ ਅਕਾਲੀ ਦਲ 8 ਸੀਟਾਂ ਜਿੱਤ ਗਿਆ ਸੀ।  ਕਿਹੜੇ ਲੋਕਸਭਾ ਹਲਕੇ ‘ਚ ਕਿੰਨੇ ਫੀਸਦ ਅਨੁਸੂਚਿਤ ਜਾਤੀ ਵੋਟਰ ਹਨ ਉਹ ਇਸ ਪ੍ਰਕਾਰ ਹਨ

  • ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਹਨ
  • 4 ਸੀਟਾਂ ਅਨੂਸੂਚਿਤ ਜਾਤੀ ਭਾਈਚਾਰੇ ਲਈ ਰਾਖਵੀਆਂ ਹਨ
  • ਜਲੰਧਰ, ਹੁਸ਼ਿਆਰਪੁਰ, ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਸੀਟਾਂ ਰਾਖਵੀਆਂ

ਰਾਖਵੀਆਂ ਸੀਟਾਂ ‘ਤੇ ਕਿੰਨੇ ਫ਼ੀਸਦੀ ਅਨੂਸੂਚਿਤ ਜਾਤੀ ਵੋਟਰ ? 

ਸੀਟ ਫ਼ੀਸਦ
ਜਲੰਧਰ 39.9%
ਹੁਸ਼ਿਆਰਪੁਰ 33.3%
ਫਰੀਦਕੋਟ 34%
ਫ਼ਤਿਹਗੜ੍ਹ ਸਾਹਿਬ 33.1%

ਜਨਰਲ ਸੀਟਾਂ ‘ਤੇ ਕਿੰਨੇ ਫ਼ੀਸਦੀ ਅਨੂਸੂਚਿਤ ਜਾਤੀ ਵੋਟਰ

ਸੀਟ ਫ਼ੀਸਦ
ਅੰਮ੍ਰਿਤਸਰ 29.6 %
ਅਨੰਦਪੁਰ ਸਾਹਿਬ 31.3 %
ਬਠਿੰਡਾ 34 %
ਫਿਰੋਜ਼ਪੁਰ 43.1 %
ਗੁਰਦਾਸਪੁਰ 25 %
ਖਡੂਰ ਸਾਹਿਬ 35.3 %
ਲੁਧਿਆਣਾ 23.4 %
ਪਟਿਆਲਾ 23.7 %
ਸੰਗਰੂਰ 29.3 %

 

Back to top button