India

ਲੋਕ ਸਭਾ ਚੋਣਾਂ ਲਈ ਮੰਜੇ ”ਤੇ ਬੈਠ ਕੇ ਨਾਮਜ਼ਦਗੀ ਭਰਨ ਪਹੁੰਚਿਆ ਉਮੀਦਵਾਰ

The candidate came to fill the nomination sitting on the bed for the Lok Sabha elections

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਆਏ ਉਮੀਦਵਾਰਾਂ ਦਾ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਵੋਟਾਂ ਲੈਣ ਦੀ ਉਮੀਦ ‘ਚ ਉਮੀਦਵਾਰ ਵੱਖ-ਵੱਖ ਤਰੀਕਿਆਂ ਨਾਲ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਹੀ ਇੱਕ ਉਮੀਦਵਾਰ ਦਾ ਇੱਕ ਵੀਡੀਓ ਝਾਰਖੰਡ ਦੇ ਚਤਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਮਹੇਸ਼ ਬੰਦੋ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਚ ਮੰਜੇ ‘ਤੇ ਪਹੁੰਚ ਕੇ ਨਾਮਜ਼ਦਗੀ ਦਾਖ਼ਲ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਨਾਮਜ਼ਦਗੀ ਭਰਨ ਤੋਂ ਬਾਅਦ ਮਹੇਸ਼ ਬੰਦੋ ਨੇ ਕਿਹਾ ਕਿ ਉਹ ਹਲਕਾ ਚਤਰਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਚੋਣ ਲੜਨ ਆਏ ਹਨ। ਇਸ ਲੋਕ ਸਭਾ ਹਲਕੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਇਨ੍ਹਾਂ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਚਾਹੇ ਟਾਂਡਵਾ, ਬਰਕਾ ਪਿੰਡ ਜਾਂ ਕੋਲੀਰੀ ਇਲਾਕਾ ਹੋਵੇ। ਇੱਥੋਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਭਾਰਤਮਾਲਾ ਰੋਡ ਪ੍ਰੋਜੈਕਟ ਹੁਣੇ ਹੀ ਚਤਰਾ ਵਿੱਚ ਆਇਆ ਹੈ। ਜਿਸ ਕਾਰਨ ਜ਼ਿਲ੍ਹੇ ਦੇ 67 ਪਿੰਡ ਪ੍ਰਭਾਵਿਤ ਹੋ ਰਹੇ ਹਨ। ਫੀਲਡ ਫਾਇਰਿੰਗ ਰੇਂਜ ਤੋਂ 321 ਪਿੰਡ ਪ੍ਰਭਾਵਿਤ ਹਨ।

ਇਸ ਤੋਂ ਇਲਾਵਾ ਮਹੇਸ਼ ਨੇ ਕਿਹਾ ਕਿ ਮੰਜਾ ਉਸਦਾ ਚੋਣ ਨਿਸ਼ਾਨ ਹੈ ਕਿਉਂਕਿ ਅਸੀਂ ਮੰਜੇ ‘ਤੇ ਪੈਦਾ ਹੁੰਦੇ ਹਾਂ, ਮੰਜੇ ‘ਤੇ ਖੇਡਦੇ ਹਾਂ ਅਤੇ ਮੰਜੇ  ‘ਤੇ ਹੀ ਮਰਦੇ ਹਾਂ। ਇਹ ਮੰਜਾ ਬਹੁਤ ਮਹੱਤਵਪੂਰਨ ਹੈ। ਉਸ ਨੂੰ ਜਨਤਾ ਦਾ ਪਿਆਰ ਮਿਲ ਰਿਹਾ ਹੈ ਅਤੇ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਸਾਰੀਆਂ ਸਮੱਸਿਆਵਾਂ ਜੜ੍ਹੋਂ ਉਖਾੜ ਦਿੱਤੀਆਂ ਜਾਣਗੀਆਂ।

Related Articles

Back to top button