PunjabPolitics

ਲੜਨ ਤੋਂ ਬਾਅਦ ਹਾਊਸ 'ਚ ਹੀ ਸੌਂ ਗਏ ਆਪ ਤੇ ਭਾਜਪਾ ਦੇ ਕੌਂਸਲਰ

ਦਿੱਲੀ ਨਗਰ ਨਿਗਮ ਦੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਛੇ ਮੈਂਬਰੀ ਸਟੈਂਡਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਬੁੱਧਵਾਰ ਰਾਤ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜੰਮ ਕੇ ਲੜਾਈ ਹੋਈ ਤੇ ਵੀਰਵਾਰ ਸਵੇਰ ਤੱਕ ਕਾਰਵਾਈ ਛੇ ਵਾਰ ਮੁਅੱਤਲ ਕਰਨੀ ਪਈ | ਭਾਜਪਾ ਮੈਂਬਰਾਂ ਨੇ ਵੋਟ ਦੀ ਗੋਪਨੀਅਤਾ ਭੰਗ ਕਰਨ ਦਾ ਦੋਸ਼ ਲਾਇਆ ਤੇ ਵੀਰਵਾਰ ਉਸ ਦੇ ਕਾਰਕੁਨਾਂ ਨੇ ਆਗੂਆਂ ਤੇ ਅਫਸਰਾਂ ਦੀ ਜਾਸੂਸੀ ਕਰਾਉਣ ਦਾ ਦੋਸ਼ ਲਾ ਕੇ ‘ਆਪ’ ਦੇ ਦਫਤਰ ਦੇ ਬਾਹਰ ਵੀ ਹੰਗਾਮਾ ਕੀਤਾ | ਗ੍ਰਹਿ ਮੰਤਰਾਲੇ ਨੇ ਬੁੱਧਵਾਰ ਫੀਡਬੈਕ ਯੂਨਿਟ ਜ਼ਰੀਏ ਜਾਸੂਸੀ ਕਰਾਉਣ ਦੇ ਦੋਸ਼ਾਂ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਸੀ ਬੀ ਆਈ ਨੂੰ ਕੇਸ ਦਰਜ ਕਰਨ ਦੀ ਆਗਿਆ ਦਿੱਤੀ ਸੀ | ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵੇਲੇ ਦੋਹਾਂ ਧਿਰਾਂ ਦੇ ਮਰਦ ਤੇ ਮਹਿਲਾ ਮੈਂਬਰ ਘਸੁੰਨ-ਮੁੱਕੀ ਹੋ ਗਏ | ਦੋਹਾਂ ਨੇ ਸੇਬਾਂ ਦੇ ਬੰਬ ਤੇ ਪਾਣੀ ਦੀਆਂ ਬੋਤਲਾਂ ਦੀਆਂ ਮਿਜ਼ਾਈਲਾਂ ਚਲਾਈਆਂ | ਲੜਨ ਤੋਂ ਬਾਅਦ ਰਾਤ ਮੈਂਬਰ ਸਦਨ ਵਿਚ ਹੀ ਸੌਂ ਗਏ | ਮੇਅਰ ਸ਼ੈਲੀ ਓਬਰਾਇ ਨੇ ਕਿਹਾ ਕਿ ਸਦਨ ਵਿਚ ਜਿੰਨਾ ਨੁਕਸਾਨ ਹੋਇਆ ਹੈ, ਉਸ ਦਾ ਖਰਚਾ ਵੀਡੀਓ ਦੇਖ ਕੇ ਮੈਂਬਰਾਂ ਤੋਂ ਵਸੂਲਿਆ ਜਾਵੇਗਾ | ਚੋਣ ਵੇਲੇ ਕੁਝ ਮੈਂਬਰਾਂ ਦੇ ਮੋਬਾਇਲ ਲਿਆਉਣ ਦਾ ਭਾਜਪਾ ਮੈਂਬਰਾਂ ਨੇ ਵਿਰੋਧ ਕੀਤਾ ਤੇ ਮੇਅਰ ਦੀ ਕੁਰਸੀ ਤੱਕ ਪੁੱਜ ਗਏ | ਇਸ ਦੇ ਬਾਅਦ ਬੈਲਟ ਬਾਕਸ ਪਲਟ ਦਿੱਤਾ | ਫਿਰ ਦੋਹਾਂ ਧਿਰਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ | ਦਰਅਸਲ ਸਟੈਂਡਿੰਗ ਕਮੇਟੀ ਹੀ ਨਿਗਮ ਵਿਚ ਸਭ ਤੋਂ ਸ਼ਕਤੀਸ਼ਾਲੀ ਹੈ | ਇਹ ਨਿਗਮ ਦਾ ਕੰਮਕਾਜ ਤੇ ਪ੍ਰਬੰਧ ਦੇਖਦੀ ਹੈ | ਪ੍ਰੋਜੈਕਟਾਂ ਨੂੰ ਵਿੱਤੀ ਮਨਜ਼ੂਰੀ ਦਿੰਦੀ ਹੈ | ਨੀਤੀਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਚਰਚਾ ਤੇ ਉਨ੍ਹਾਂ ਨੂੰ ਅੰਤਮ ਰੂਪ ਦੇਣ ਦਾ ਕੰਮ ਕਰਦੀ ਹੈ | ਕਹਿਣ ਦਾ ਮਤਲਬ ਮੱਖ ਫੈਸਲੇ ਉਹ ਹੀ ਕਰਦੀ ਹੈ | ਇਸ ਵਿਚ 18 ਮੈਂਬਰ ਹੁੰਦੇ ਹਨ | ਇਹ ਹੀ ਚੇਅਰਪਰਸਨ ਤੇ ਡਿਪਟੀ ਚੇਅਰਪਰਸਨ ਚੁਣਦੇ ਹਨ |

One Comment

Leave a Reply

Your email address will not be published.

Back to top button