ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਚੋਰੀ ਕਰਨ , ਖੋਹ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਅਤੇ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ -1 ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਅਸ਼ਵਨੀ ਕੁਮਾਰ PS / ACP ਸੈਂਟਰਲ ਜਲੰਧਰ ਅਤੇ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਹੋਏ ਚੌਕੀ ਇੰਚਾਰਜ ਦਕੋਹਾ ASI ਮਨੀਸ਼ ਭਾਰਦਵਾਜ ਸਮੇਤ ਪੁਲਿਸ ਪਾਰਟੀ ਦੇ ਹੋਈ ਵਾਰਦਾਤ ਮਿਤੀ 4.9.2022 ਨੂੰ ਬ੍ਰਿਟਿਸ਼ ਉਲਈਵੀਆ ਸਕੂਲ ਰਾਮਾ ਮੰਡੀ ਜਲੰਧਰ ਵਿਚ 9,30,000 / ਰੁਪਏ ਚੋਰੀ ਦੀ ਵਾਰਦਾਤ ਕਰਕੇ ਦੋਸ਼ੀ ਫਰਾਰ ਸੀ।
ਮਿਤੀ 11.09.2022 ਨੂੰ ਨੰਗਲ ਸ਼ਾਮਾ ਚੌਕ ਜਲੰਧਰ ਮੌਜੂਦ ਸੀ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿਤੀ ਕਿ ਮੁੱਕਦਮਾ ਉਕਤ ਦਾ ਦੋਸ਼ੀ ਸ਼ਾਮੂ ਪੁੱਤਰ ਘਨਈ ਪਿੰਡ ਰਾਸਨਗਰੀਆ ਜਿਲਾ ਸਹਿਜਾਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਸੰਨੀ ਨਾਈ ਢਿਲਵਾ ਰਾਮਾ ਮੰਡੀ ਜਲੰਧਰ ਜੋ ਕਿ ਇਸ ਵਕਤ ਘਰ ਵਿੱਚ ਹੈ ਜੇਕਰ ਹੁਣ ਹੀ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਜਿਸ ਤੇ ASI ਮਨੀਸ਼ ਭਾਰਦਵਾਜ ਸਮੇਤ ਪੁਲਿਸ ਪਾਰਟੀ ਉਕਤ ਦੋਸ਼ੀ ਦੇ ਘਰ ਵਿੱਚ ਰੇਡ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਪਾਸੋਂ ਚੋਰੀਸ਼ੁਦਾ ਭਾਰਤੀ ਕਰੰਸੀ ਨੋਟ ਕੁੱਲ ਰਕਮ 8,05,500 / – ਰੁਪਏ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀ L.C.D ਬ੍ਰਾਮਦ ਹੋਈ। ਜਿਸ ਦੇ ਆਧਾਰ ਤੇ ਮੁੱਕਦਮਾ ਨੰਬਰ 258 ਮਿਤੀ 04.09.2022 ਅਧ 454,38 ) ਭ : ਦ ਵਾਧਾ ਜੁਰਮ 411 ਭ : ਦ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।