Punjab

ਵਕੀਲ ਨੂੰ ਝੂਠੇ ਕੇਸ ‘ਚ ਫਸਾਉਣ ਵਾਲੇ 2 ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ, ‘ਤੇ ਜੁਰਮਾਨਾ

ਫਰਜ਼ੀ ਕੇਸ ਵਿਚ ਵਕੀਲ ਨੂੰ ਫਸਾਉਣ ਵਾਲੇ 2 ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਨੇ 16 ਸਾਲਾਂ ਬਾਅਦ ਸਜ਼ਾ ਸੁਣਾਈ। ਫਰਜ਼ੀ ਹਿੱਟ ਐਂਡ ਰਨ ਕੇਸ ਦੇ ਜਾਂਚ ਅਧਿਕਾਰੀ (ਆਈ.ਓ.) ਹਰਭਜਨ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਕਾਂਸਟੇਬਲ ਵਿਜੇ ਕੁਮਾਰ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਹਾਈਕੋਰਟ ਦੀਆਂ ਹਦਾਇਤਾਂ ‘ਤੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ। ਆਖ਼ਿਰਕਾਰ ਸੱਚਾਈ ਸਾਹਮਣੇ ਆ ਗਈ ਅਤੇ ਅਦਾਲਤ ਨੇ 2008 ਵਿਚ ਉਸ ਨੂੰ ਕੇਸ ਵਿਚੋਂ ਰਿਹਾਅ ਕਰ ਦਿੱਤਾ ਪਰ ਉਸਨੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਬਕ ਸਿਖਾਉਣ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ। 2016 ‘ਚ ਅਦਾਲਤ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।

ਐਡਵੋਕੇਟ ਗੁਰਪਾਲ ਸਿੰਘ ਬੈਂਸ ਨੇ ਦੋਵਾਂ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। 16 ਸਾਲ ਪਹਿਲਾਂ 3 ਜੂਨ 2006 ਨੂੰ ਸੈਕਟਰ-26 ਥਾਣੇ ਦੀ ਪੁਲਿਸ ਨੇ ਵਕੀਲ ‘ਤੇ ਹਾਦਸੇ ਦਾ ਕੇਸ ਦਰਜ ਕੀਤਾ ਸੀ। ਦੋਸ਼ ਸਨ ਕਿ ਉਨ੍ਹਾਂ ਨੇ ਬਾਪੂਧਾਮ ਵਿਚ ਇਕ ਵਿਅਕਤੀ ਨੂੰ ਆਪਣੀ ਮਾਰੂਤੀ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਏ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਇੰਨਾ ਹੀ ਨਹੀਂ ਉਸ ਖਿਲਾਫ ਅਦਾਲਤ ਵਿਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ।

ਜਦਕਿ ਉਸ ਦੀ ਕਾਰ ਨਾਲ ਅਜਿਹਾ ਕੋਈ ਹਾਦਸਾ ਨਹੀਂ ਹੋਇਆ। ਸੈਕਟਰ-26 ਥਾਣੇ ਦੀ ਪੁਲਿਸ ਨੇ ਚਾਰਜਸ਼ੀਟ ਵਿਚ ਹਾਦਸੇ ਦੀ ਤਰੀਕ ਅਤੇ ਸਮੇਂ ਦਾ ਜ਼ਿਕਰ ਕੀਤਾ ਹੈ ਤੇ ਕਾਰ ਜ਼ਬਤ ਕਰ ਲਈ । ਦਰਅਸਲ ਉਸ ਦੀ ਕਾਰ ਟੁੱਟ ਗਈ ਸੀ, ਜਿਸ ਨੂੰ ਉਹ ਮਲੋਆ ਛੱਡ ਕੇ ਗਿਆ ਸੀ। ਉਥੋਂ ਦੇ ਇਕ ਸਥਾਨਕ ਨਿਵਾਸੀ ਦੀ ਸ਼ਿਕਾਇਤ ‘ਤੇ ਪੁਲਸ ਨੇ ਉਸ ਦੀ ਕਾਰ ਨੂੰ ਲਾਵਾਰਿਸ ਮੰਨਦੇ ਹੋਏ ਆਪਣੇ ਕਬਜ਼ੇ ‘ਚ ਲੈ ਲਿਆ। ਇਕ ਦਿਨ ਬਾਅਦ ਪੁਲਸ ਨੇ ਉਸੇ ਵਾਹਨ ਨਾਲ ਐਕਸੀਡੈਂਟ ਦਿਖਾਇਆ।

Leave a Reply

Your email address will not be published.

Back to top button