ਵਕੀਲ ਨੇ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਵੇਖਦੀ ਰਹੀ ਤਮਾਸ਼ਾ, ਦੇਖੋ VIDEO
The lawyer beat up the MLA, the police were watching the spectacle, see VIDEO

ਯੂਪੀ ਦੇ ਲਖੀਮਪੁਰ ਵਿੱਚ ਭਾਜਪਾ ਵਿਧਾਇਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਦਰਅਸਲ ਸਥਾਨਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਵਧੇਸ਼ ਸਿੰਘ ਨੇ ਯੋਗੇਸ਼ ਵਰਮਾ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵੀ ਵਰਮਾ ਨੂੰ ਘਸੀਟਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਸਭ ਕੁਝ ਪੁਲਸ ਵਾਲਿਆਂ ਦੇ ਸਾਹਮਣੇ ਹੋਇਆ।
ਜਿੱਥੇ ਅਧਿਕਾਰੀ ਵੀ ਕੁਝ ਨਹੀਂ ਕਰ ਸਕੇ।
ਭਾਜਪਾ ਵਿਧਾਇਕ ਦੇ ਨਾਲ ਵੀ ਕਈ ਲੋਕ ਮੌਜੂਦ ਸਨ ਪਰ ਵਕੀਲਾਂ ਦੇ ਗਰੁੱਪ ਉਨ੍ਹਾਂ ਉਤੇ ਭਾਰੀ ਪਿਆ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਾਅਦ ਵਿੱਚ ਵਿਧਾਇਕ ਦੇ ਸਮਰਥਕਾਂ ਨੇ ਵੀ ਅਵਧੇਸ਼ ਸਿੰਘ ਦੀ ਕੁੱਟਮਾਰ ਕੀਤੀ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਜਪਾ ਵਿਧਾਇਕ ਅਤੇ ਅਵਧੇਸ਼ ਸਿੰਘ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਪੁਲਸ ਵਾਲੇ ਵੀ ਮੌਜੂਦ ਹਨ। ਵੀਡੀਓ ‘ਚ ਵਿਧਾਇਕ ਨੂੰ ‘ਨਹੀਂ, ਤੁਸੀਂ ਕੀ ਕਰੋਗੇ’ ਕਹਿੰਦੇ ਸੁਣਿਆ ਜਾ ਸਕਦਾ ਹੈ। ਜਿਵੇਂ ਹੀ ਉਹ ਅਜਿਹਾ ਕਹਿੰਦਾ ਹੈ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਸ ਦੇ ਨਾਲ ਦੇ ਲੋਕਾਂ ਨੇ ਵੀ ਉਸ ਨੂੰ ਕੁੱਟ-ਕੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਬਾਅਦ ‘ਚ ਪੁਲਸ ਉਨ੍ਹਾਂ ਨੂੰ ਵੱਖ ਕਰ ਕੇ ਲੈ ਗਈ।
ਕੀ ਸੀ ਪੂਰਾ ਮਾਮਲਾ?