ਜਲੰਧਰ, ਐਚ ਐਸ ਚਾਵਲਾ।
ਸ੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਭੋਰਾ, PPS DCP Investigation, ਸ੍ਰੀ ਅੰਕੁਰ ਗੁਪਤਾ, IPS, DCP Law & Order ਜੀ ਦੀ ਯੋਗ ਅਗਵਾਈ ਅਤੇ ਸ੍ਰੀ ਪਰਮਜੀਤ ਸਿੰਘ, PPS ACP-Detective ਸ਼੍ਰੀ ਨਿਰਮਲ ਸਿੰਘ, PPS, ACP-Central, ਦੀ ਨਿਗਰਾਨੀ ਹੇਠ ਥਾਣੇਦਾਰ ਅਸ਼ੋਕ ਕੁਮਾਰ, ਇੰਚਾਰਜ ਸੀ.ਆਈ.ਏ. ਸਟਾਰ ਜਲੰਧਰ ਅਤੇ ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਵੱਲੋਂ ਅਸ਼ੀਸ਼ ਮਹਾਜਨ ਅਤੇ ਇਸਦੀ ਭਰਜਾਈ ਸਿਲਪਾ ਵਾਸੀਆਨ ਬੰਦਾ ਬਹਾਦਰ ਨਗਰ ਨੂੰ ਵੱਖ-ਵੱਖ ਨੰਬਰਾਂ ਤੋਂ ਵਟਸਐਪ ਮੈਸਜ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮੁੱਦਈ ਮੁਕਦਮਾ, ਅਸ਼ੀਸ਼ ਮਹਾਜਨ ਪੁੱਤਰ ਜੋਗਿੰਦਰ ਪਾਲ ਮਹਾਜਨ ਵਾਸੀ ਮਕਾਨ ਨੰ. 87 ਬੰਦਾ ਬਹਾਦਰ ਨਗਰ, ਜਲੰਧਰ ਨੇ ਸਹਾਇਕ ਥਾਣੇਦਾਰ ਅਨਿਲ ਕੁਮਾਰ ਥਾਣਾ ਡਵੀਜਨ ਨੰ. 2 ਜਲੰਧਰ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਨੂੰ ਅਤੇ ਉਸਦੀ ਭਰਜਾਈ ਬਿਲਪਾ ਪਤਨੀ ਅਸ਼ਵਨੀ ਮਹਾਜਨ ਨੇ ਵੱਖ-ਵੱਖ ਨੰਬਰਾਂ ਤੋਂ ਵੋਟਸਐਪ ਮੈਸਜ ਕਰਕੇ ਕੋਈ ਨਾਮਲੂਮ ਵਿਅਕਤੀ 5 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਗੋਲੀਆਂ ਮਾਰ ਕੇ ਮਾਰਨ ਲਈ ਡਰਾ ਧਮਕਾ ਰਹੇ ਹਨ। ਇਸ ਸਬੰਧੀ ਮੁਕਦਮਾ ਨੰ. 16 ਮਿਤੀ 14.02.2023 ਅਧੀ 384, 506,34 ਭ:ਦ ਥਾਣਾ ਡਵੀਜਨ ਨੰ. 2 ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਇਸ ਮੁਕਦਮਾ ਵਿਚ ਦੋਸ਼ੀਆਨ ਨੂੰ ਟਰੇਸ ਕਰਨ ਲਈ ਥਾਣੇਦਾਰ ਅਸ਼ੋਕ ਕੁਮਾਰ ਇੰਚਾਰਜ ਸੀ.ਆਈ.ਏ. ਜਲੰਧਰ ਅਤੇ ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਹਨਾਂ ਵੱਲ ਟੈਕਨੀਕਲ ਢੰਗ ਨਾਲ ਅਤੇ ਪੂਰੀਆ ਤੌਰ ਪਰ ਤਫਤੀਸ ਕਰਦਿਆਂ ਮੁੱਦਈ ਮੁਕਦਮਾ ਧਿਰ ਨੂੰ ਧਮਕੀਆਂ ਦੇ ਕੇ ਫਿਰੋਤੀ ਮੰਗਣ ਵਾਲੇ ਦੋਸ਼ੀਆਂ ਹਰਦੀਪ ਸਿੰਘ ਉਰਫ ਹੈਪੀ ਵਾਸੀ ਜਨਤਾ ਨਗਰ ਲੁਧਿਆਣਾ ਅਤੇ ਪਰਮੀਤ ਸਿੰਘ ਵਾਸੀ 186 ਇੰਡਸਟ੍ਰੀਅਲ ਏਰੀਆ ਜਲੰਧਰ ਨੂੰ ਮਿਤੀ 14.02.2023 ਨੂੰ ਮੁਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ।
ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।