PoliticsPunjab

ਵਧੀ ਖਾਨਾਜੰਗੀ , ਰਾਜਪਾਲ ਪੰਜਾਬ ਨੇ ਮੁੱਖ ਮੰਤਰੀ ਮਾਨ ਨੂੰ ਚਿੱਠੀ ਲਿਖ ਪਾਈ ਝਾੜ

ਚੰਡੀਗੜ੍ਹ : ਰਾਜਪਾਲ ਵੱਲੋਂ ਵਿਸ਼ੇਸ਼ ਇਜਲਾਸ ਰੱਦ ਕਰਨ ਮਗਰੋਂ ਪੰਜਾਬ ਵਿਚ ਖਾਨਾਜੰਗੀ ਵਧ ਗਈ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਵਧਦੀ ਜਾ ਰਹੀ ਹੈ। ਇਜਲਾਸ ਰੱਦ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਰਾਜਪਾਲ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਸਨ, ਜਿਸ ਮਗਰੋਂ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਦੇ ਫਰਜ਼ ਯਾਦ ਕਰਵਾਏ।

ਮੁੱਖ ਮੰਤਰੀ ਵੱਲੋਂ ਆ ਰਹੇ ਲਗਾਤਾਰ ਬਿਆਨਾਂ ਤੋਂ ਬਾਅਦ ਹੁਣ ਗਵਰਨਰ ਨੇ ਮੁੱਖ ਮੰਤਰੀ ਚਿੱਠੀ ਲਿਖੀ ਹੈ। ਜਿਸ ‘ਚ ਉਨ੍ਹਾਂ ਲਿਖਿਆ- ‘ਅੱਜ ਦੇ ਅਖ਼ਬਾਰਾਂ ‘ਚ ਤੁਹਾਡੇ ਬਿਆਨ ਪੜ੍ਹ ਕੇ ਮੈਨੂੰ ਜਾਪਦਾ ਹੈ ਕਿ ਸ਼ਾਇਦ ਤੁਸੀਂ ਮੇਰੇ ਤੋਂ ‘ਬਹੁਤ ਜ਼ਿਆਦਾ’ ਨਾਰਾਜ਼ ਹੋ। ਸ਼ਾਇਦ ਤੁਹਾਡੇ ਕਾਨੂੰਨੀ ਸਲਾਹਕਾਰ ਤੁਹਾਨੂੰ ਉਚਿਤ ਜਾਣਕਾਰੀ ਨਹੀਂ ਦੇ ਰਹੇ ਹਨ।

ਇਸ ਲਈ ਮੈਂ ਸੰਵਿਧਾਨ ਦੀ ਆਰਟੀਕਲ 167 ਤੇ 168 ਦੇ ਉਪਬੰਧਾਂ ਨੂੰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ। ਉਨ੍ਹਾਂ ਲਿਖਿਆ ਕਿ ਸ਼ਾਇਦ ਹੁਣ ਉਨ੍ਹਾਂ (ਸੀਐਮ ਮਾਨ) ਦੀ ਦਲੀਲ ਬਦਲ ਜਾਵੇਗੀ ਕਿਉਂਕਿ ਧਾਰਾ 167 ਤੇ 168 ਸੰਵਿਧਾਨ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਮੁੱਖ ਮੰਤਰੀ ਦੇ ਫਰਜ਼ ਕੀ ਹਨ।

Leave a Reply

Your email address will not be published.

Back to top button