
ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੁੱਚਾ ਪੰਥ ਸਿਰ ਝੁਕਾਉਂਦਾ ਹੈ। ਮਰਿਯਾਦਾ ਅਤੇ ਦੁਬਿਧਾ ਤੇ ਸੰਦੇਸ਼ ਅਤੇ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਜਾਰੀ ਹੁੰਦਾ ਹੈ ਜਿਸ ਨੂੰ ਕੌਮ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਦੇਸ਼ ਅਤੇ ਵਿਦੇਸਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਤੋ ਲੈਕੇ ਸਾਰੇ ਸਾਹਮਣੇ ਆ ਕੇ ਬੈਠਦੇ ਹਨ। ਇਹੀ ਸਰਵਉਚੱਤਾ ਦੀ ਨਿਸ਼ਾਨੀ ਹੈ।
ਵਿਰਸਾ ਸਿੰਘ ਵਲਟੋਹਾ ਪਹਿਲਾਂ ਜਥੇਦਾਰ ਸਾਹਿਬ ਤੇ ਦਬਾਅ ਬਣਾਉਣ ਲਈ ਉਹਨਾਂ ਨੂੰ ਮਿਲਣ ਗਏ ਜਦੋਂ ਜੱਥੇਦਾਰ ਸਾਹਿਬ ਨੇ ਸਿਆਸੀ ਦਬਾਅ ਨਹੀਂ ਮੰਨਿਆ ਤਾਂ ਵਿਰਸਾ ਸਿੰਘ ਵਲਟੋਹਾ ਨੇ ਕੌਮ ਦੇ ਸਿਰਮੌਰ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਿਰਫ ਜੱਥੇਦਾਰ ਸਾਹਿਬਾਨਾਂ ਤੇ ਹਮਲਾ ਨਹੀਂ ਹੈ ਸਗੋਂ ਕੌਮ ਦੀ ਸਰਵਉਚ ਸੰਸਥਾ ਤੇ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤਾ ਗਿਆ ਹਮਲਾ ਹੈ। ਜਿਸ ਤਰੀਕੇ ਵਿਰਸਾ ਸਿੰਘ ਵਲਟੋਹਾ ਪਿਛਲੇ ਹਫਤੇ ਤੋਂ ਇਸ ਸਾਜਿਸ਼ ਨੂੰ ਅੱਗੇ ਵਧਾ ਰਹੇ ਹਨ।ਉਸ ਤਹਿਤ ਇਸ ਸ਼ਾਜਿਸ ਵਿੱਚ ਸ਼ਾਮਿਲ ਤਮਾਮ ਲੋਕ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਘਟਾਉਣਾ ਚਾਹੁੰਦੇ ਹਨ ਜਿਸ ਤਰੀਕੇ ਸੱਤਾ ਸਾਸ਼ਨ ਵੇਲੇ ਮਿਟਾਉਂਦੇ ਰਹੇ ਹਨ। ਵੱਡੀ ਗੱਲ ਹੈ ਕਿ ਵਿਰਸਾ ਸਿੰਘ ਵਲਟੋਹਾ ਜੱਥੇਦਾਰ ਸਾਹਿਬ ਨੂੰ ਮਿਲਣ ਕਿਸ ਹੈਸੀਅਤ ਨਾਲ ਗਏ ਸਨ, ਕੀ ਓਹਨਾ ਦਾ ਮਕਸਦ ਸੀ ਅਤੇ ਕੀ ਉਦੇਸ਼ ਆਪਣੇ ਆਕਾ ਦੇ ਹੁਕਮਾਂ ਤਹਿਤ ਜੱਥੇਦਾਰ ਸਾਹਿਬ ਤੇ ਦਬਾਅ ਬਣਾਉਣਾ ਹੀ ਸੀ।