ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਟਰੈਵਲ ਏਜੰਟ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਏਜੰਟ ਪਾਸਪੋਰਟ ਬਣਵਾਉਣ ਲਈ ਅਪਾਇੰਟਮੈਂਟ ਦਿਲਵਾਉਣ ਲਈ ਪੈਸੇ ਦੀ ਮੰਗ ਕਰਦਾ ਸੀ। ਵਿਜੀਲੈਂਸ ਨੇ ਏਜੰਟ ਕੋਲੋਂ 20 ਹਜ਼ਾਰ, ਪ੍ਰਿੰਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਅਧਿਕਾਰੀਆਂ ਵੱਲੋਂ ਅਜੇ ਤੱਕ ਦੋਸ਼ੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਵਿਜੀਲੈਂਸ ਦੀ ਟੀਮ ਨੇ ਪਾਸਪੋਰਟ ਦਫ਼ਤਰ ਦੇ ਬਾਹਰ ਸਥਿਤ ਟਰੈਵਲ ਕਲੱਬ ਨਾਮ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਵਿਜੀਲੈਂਸ ਲੁਧਿਆਣਾ ਦੀ ਟੀਮ ਨੇ ਮੰਗਲਵਾਰ ਨੂੰ ਜਾਲ ਵਿਛਾ ਕੇ ਏਜੰਟ ਨੂੰ ਕਾਬੂ ਕਰ ਲਿਆ।