Punjab
ਵਿਦਿਆਰਥੀਆਂ ਵੱਲੋਂ ਇਹ ਵੱਡੀ ਯੂਨੀਵਰਸਿਟੀ ਖਿਲਾਫ ਰੋਸ ਮੁਜ਼ਹਾਰਾ
Student organizations protest against Panjab University Chandigarh


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਵਿਦਿਆਰਥੀ ਜਥੰਦੇਬੀਆਂ ਵੱਲੋਂ ਰੋਸ ਮੁਜ਼ਹਾਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਦਰਅਸਲ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਨਵੀਂਆਂ ਹਦਾਇਤਾਂ ਲਾਗੂ ਕੀਤੀਆਂ ਹਨ। ਜਿਸ ਮੁਤਾਬਿਕ ਦਾਖਲਾ ਲੈ ਵਾਲੇ ਵਿਦਿਆਰਥੀ ਐਡਮਿਸ਼ਨ ਫਾਰਮ ਦੇ ਨਾਲ ਇੱਕ ਹਲਫਨਾਮਾ ਵੀ ਜਮ੍ਹਾ ਕਰਵਾਉਣਗੇ। ਨਾਲ ਹੀ ਧਰਨੇ ਜਾਂ ਮੁਜ਼ਾਹਰੇ ’ਚ ਸ਼ਾਮਲ ਹੋਣ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀ ਖਿਲਾਫ ਕਾਰਵਾਈ ਕਰੇਗਾ। ਇਸ ਹਲਫਨਾਮੇ ਮਗਰੋਂ ਯੂਨੀਵਰਸਿਟੀ ਪੁਲਿਸ ਕਾਰਵਾਈ ਜਾਂ ਪ੍ਰਸ਼ਾਸਨਿਕ ਕਾਰਵਾਈ ਕਰਵਾਉਣ ਲਈ ਸੁਤੰਤਰ ਹੋਵੇਗੀ। ਇਨ੍ਹਾਂ ਹੀ ਨਹੀਂ ਵਿਦਿਆਰਥੀ ਸੰਗਠਨਾਂ ਨਾਲ ਨਹੀਂ ਜੁੜੇਗਾ, ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਕਾਰਵਾਈ ਸੰਭਵ ਹੋਵੇਗੀ।
