IndiaPunjab

ਵਿਦੇਸ਼ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਪਾਸਪੋਰਟ ਦਫਤਰ ਤੇ ਪੋਸਟ ਆਫਿਸ, ਸੇਵਾ ਕੇਂਦਰ ਖੋਲ੍ਹਣ ਦਾ ਫੈਸਲਾ

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (MEA) ਨੇ 3 ਦਸੰਬਰ ਨੂੰ ਪਾਸਪੋਰਟ (Passport Office) ਤੇ ਪੋਸਟ ਆਫਿਸ (Post Office) ਸੇਵਾ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਬਿਨੈਕਾਰ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਪਾਸਪੋਰਟ ਅਪਲਾਈ ਕਰਨ ਲਈ ਅਪੁਆਇੰਟਮੈਂਟ ਸਕਦੇ ਹਨ। ਨਾਲ ਹੀ ਰੀ-ਸ਼ਡਿਊਲ ਵੀ ਕਰ ਸਕਦੇ ਹਨ। 3 ਦਸੰਬਰ ਲਈ ਅਪੁਆਇੰਟਮੈਂਟ ਨੂੰ ਵੈੱਬਸਾਈਟ ‘ਤੇ ਚੈੱਕ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਸਿਰਫ਼ ਇਕ ਰੀ-ਸ਼ਡਿਊਲ ਦੀ ਇਜਾਜ਼ਤ ਹੋਵੇਗੀ। ਅਧਿਕਾਰੀ ਨੇ ਬਿਨੈਕਾਰਾਂ ਨੂੰ ਸੋਚ-ਸਮਝ ਕੇ ਫੈਸਲਾ ਲੈਣ ਲਈ ਕਿਹਾ ਹੈ। ਇਕ ਵਾਰ ਜਦੋਂ ਤੁਸੀਂ ਸਮਾਂ ਬਦਲਣ ਦੇ ਅਵਸਰ ਤੋਂ ਬਾਅਦ ਮੌਜੂਦ ਹੋਣ ਵਿੱਚ ਅਸਫਲ ਹੋ ਜਾਂਦੇ ਹੋ, ਤਾਂ ਤੁਹਾਨੂੰ ਦੁਬਾਰਾ ਸਮਾਂ-ਤੈਅ ਕਰਨ ਜਾਂ ਕੋਈ ਹੋਰ ਮਿਤੀ ਚੁਣਨ ਦਾ ਕੋਈ ਮੌਕਾ ਨਹੀਂ ਮਿਲੇਗਾ। ਬਿਨੈਕਾਰ ਪਾਸਪੋਰਟ ਲਈ ਸਿੱਧੇ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦੇ ਸਕਦੇ ਹੋ। ਪੋਰਟਲ ਰਾਹੀਂ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ।

Leave a Reply

Your email address will not be published.

Back to top button