ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਲ੍ਹੇ ਦੇ ਡਾਕਟਰ ਬੀਐਸ ਜੌਹਲ ਵਿਵਾਦ ਵਿੱਚ ਜੌਹਲ ਦੇ ਹੱਕ ਵਿੱਚ ਨਿੱਤਰ ਆਏ ਆਈਐਮਏ ਦੇ ਕੌਮੀ ਮੀਤ ਪ੍ਰਧਾਨ ਡਾਕਟਰ ਨਵਜੋਤ ਦਹੀਆ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਡਾ: ਦਹੀਆ ‘ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਂਗਰਸੀ ਆਗੂ ਹੈ ਅਤੇ ਆਪਣੀ ਸਿਆਸਤ ਚਮਕਾਉਣ ਲਈ ਝੂਠ ਦਾ ਸਹਾਰਾ ਲੈ ਰਿਹਾ ਹੈ |
ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਾਈਵ ਹੋ ਕੇ ਵਿਧਾਇਕ ਅੰਗੁਰਾਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡੀਸੀ-ਸੀਪੀ ਦਫਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਡਾ: ਦਹੀਆ ਆਪਣੇ ਹਸਪਤਾਲ ਦੇ ਸਟਾਫ ਨੂੰ ਡਰਾ-ਧਮਕਾ ਕੇ ਲੈ ਕੇ ਆਇਆ ਸੀ। ਉਨ੍ਹਾਂ ਡਾਕਟਰ ਦਹੀਆ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਜਲੰਧਰ ਦਾ ਮਸ਼ਹੂਰ ਡਾਕਟਰ ਹੈ, ਜੋ ਪੈਸੇ ਲੈ ਕੇ ਅਤੇ ਪਰਚੀ ਲੈਣ ਲਈ ਲੋਕਾਂ ਨੂੰ ਝੂਠੀ ਐਮਐਲਆਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਹਾਰੇ ਕਾਂਗਰਸੀ ਆਗੂ ਤੇ ਡਾ: ਦਹੀਆ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਹ ਡਰਾਮਾ ਕਰ ਰਹੇ ਹਨ | ਡਾ: ਜੌਹਲ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈ। ਨਾ ਹੀ ਮੈਂ ਕਦੇ ਡਾ: ਜੌਹਲ ਨੂੰ ਮਿਲਿਆ ਹਾਂ। ਉਸ ਨੇ ਕਿਹਾ ਕਿ ਉਹ ਸਿਰਫ਼ ਇੱਕ ਭੈਣ ਲਈ ਇਨਸਾਫ਼ ਲਈ ਲੜ ਰਿਹਾ ਹੈ, ਜਿਸ ਦੀ ਜਾਨ ਡਾ: ਜੌਹਲ ਅਤੇ ਉਸ ਦੇ ਸਟਾਫ਼ ਨੇ ਲਈ ਸੀ।ਉਹ ਆਪਣੀ ਮਰਹੂਮ ਭੈਣ ਨੂੰ ਇਨਸਾਫ ਦਿਵਾਉਣਗੇ।