PunjabIndia

ਵਿਧਾਨ ਸਭਾ ਚੋਣਾਂ: ਛਤੀਸਗੜ੍ਹ, ਰਾਜਸਥਾਨ ਤੇ MP ‘ਚ ਖਿੜ੍ਹਿਆਂ 'ਫੁੱਲ', ਤੇਲੰਗਾਨਾ ‘ਚ ਹੀ ਰਹਿ ਗਿਆ 'ਹੱਥ'

BJP ਨੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਛਤੀਸਗੜ੍ਹ, ਰਾਜਸਥਾਨ ਤੇ MP ‘ਚ ਜਿੱਤ ਦਰਜ ਕੀਤੀ ਹੈ ਸਿਰਫ ਤੇਲੰਗਾਨਾ ‘ਚ ਕਾਂਗਰਸ ਨੂੰ ਜਿੱਤ ਹਾਸਲ ਹੋਈ ਹੈ। ਭਾਜਪਾ ਦੇ ਮੰਤਰੀ ਇਸ ਨੂੰ ਸੈਮੀਫਾਈਨਲ ਦਾ ਟਰੇਲਰ ਦੱਸ ਰਹੇ ਹਨ। ਭਾਜਪਾ ਦੇਸ਼ ਦੇ 12 ਸੂਬਿਆਂ ’ਚ ਸੱਤਾਧਾਰੀ ਪਾਰਟੀ ਬਣੀ ਹੈ ਜਦਕਿ ਕਾਂਗਰਸ 3 ਸੂਬਿਆਂ ਤਕ ਸਿਮਟ ਗਈ ਹੈ। ਤੇਲੰਗਾਨਾ ‘ਚ ਕਾਂਗਰਸ ਨੇ BRS ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਭਾਜਪਾ ਨੂੰ ਬੰਪਰ ਜਿੱਤ ਮਿਲੀ ਹੈ।

 

4 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਫ਼ ਹੋ ਚੁੱਕੇ ਹਨ। ਨਤੀਜਿਆਂ ਤੋਂ ਬਾਅਦ ਹੁਣ ਦੇਸ਼ ਦੇ ਕੁੱਲ 28 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ 16 ਵਿਚ ਭਾਜਪਾ ਦੀ ਸਰਕਾਰ ਹੋਵੇਗੀ। ਇਨ੍ਹਾਂ 12 ਸੂਬਿਆਂ ‘ਚ ਭਾਜਪਾ ਆਪਣੇ ਦਮ ‘ਤੇ ਸੱਤਾ ‘ਚ ਰਹੇਗੀ। ਦੱਸ ਦਈਏ ਕਿ ਸਿਰਫ ਗਠਜੋੜ ਦੇ ਨਾਲ ਕਾਂਗਰਸ ਕੁੱਲ 5 ਰਾਜਾਂ ਵਿਚ ਸੱਤਾ ਵਿਚ ਬਣੀ ਹੋਈ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਭਾਰਤੀ ਜਨਤਾ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਐਤਵਾਰ ਨੂੰ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਭਾਰਤ ਦੇ ਲੋਕਾਂ ਨੂੰ ਚੰਗੇ ਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਕਰਨ ਵਾਲਿਆਂ ‘ਤੇ ਹੀ ਭਰੋਸਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ਵਿਚ, ਮੋਦੀ ਨੇ ਚੋਣ ਨਤੀਜਿਆਂ ਨੂੰ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇਕ ‘ਮਜ਼ਬੂਤ ​​ਕਦਮ’ ਦੱਸਿਆ ਅਤੇ ਤਿੰਨਾਂ ਸੂਬਿਆਂ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, “ਜਨਤਾ ਜਨਾਰਦਨ ਨੂੰ ਸਲਾਮ! ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਇਹ ਦਰਸਾ ਰਹੇ ਹਨ ਕਿ ਭਾਰਤ ਦੇ ਲੋਕਾਂ ਦਾ ਭਰੋਸਾ ਸਿਰਫ਼ ਸੁਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ ਵਿਚ ਹੈ, ਉਨ੍ਹਾਂ ਦਾ ਵਿਸ਼ਵਾਸ ਭਾਜਪਾ ਵਿਚ ਹੈ। ਉਨ੍ਹਾਂ ਨੇ ਇਨ੍ਹਾਂ ਚੋਣਾਂ ‘ਚ ਭਾਜਪਾ ‘ਤੇ ਪਿਆਰ, ਭਰੋਸਾ ਅਤੇ ਆਸ਼ੀਰਵਾਦ ਦਿਖਾਉਣ ਲਈ ਸਾਰੇ ਸੂਬਿਆਂ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ।”

Election Results 2022: BJP Wins 4 Key Polls But Loses To KCR, Blow For Team Nitish: 10 Facts

ਇਸ ਮੌਕੇ ਮੋਦੀ ਨੇ ਪਾਰਟੀ ਦੇ ਸਾਰੇ ‘ਮਿਹਨਤੀ ਵਰਕਰਾਂ’ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ‘ਸ਼ਾਨਦਾਰ ਮਿਸਾਲ’ ਕਾਇਮ ਕੀਤੀ ਹੈ। ਉਨ੍ਹਾਂ ਕਿਹਾ, “ਤੁਸੀਂ ਜਿਸ ਤਰ੍ਹਾਂ ਭਾਜਪਾ ਦੀਆਂ ਵਿਕਾਸ ਅਤੇ ਗਰੀਬ ਭਲਾਈ ਨੀਤੀਆਂ ਨੂੰ ਲੋਕਾਂ ਵਿਚ ਲਿਆਂਦਾ ਹੈ, ਉਸ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਅਸੀਂ ਵਿਕਸਿਤ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਹੇ ਹਾਂ।

Related Articles

Leave a Reply

Your email address will not be published.

Back to top button